ਤਲਵੰਡੀ ਸਾਬੋ 'ਚ ਪਲਟਿਆ ਗੈਸ ਨਾਲ ਭਰਿਆ ਟਰੱਕ, ਵਾਲ-ਵਾਲ ਬਚਿਆ ਡਰਾਈਵਰ - BATHINDA NEWS
🎬 Watch Now: Feature Video
Published : Jan 31, 2025, 11:08 AM IST
ਬਠਿੰਡਾ : ਵੀਰਵਾਰ ਦੇਰ ਰਾਤ ਬਠਿੰਡਾ ਦੇ ਕਸਬਾ ਤਲਵੰਡੀ ਸਾਬੋ ਦੇ ਸ਼ਹਿਰੀ ਖੇਤਰ ਵਿੱਚ ਗੈਸ ਨਾਲ ਭਰਿਆ ਟਰੱਕ ਅਚਾਨਕ ਪਲਟ ਗਿਆ। ਇਸ ਹਾਦਸੇ ਦੌਰਾਨ ਟਰੱਕ ਡਰਾਈਵਰ ਨੂੰ ਲੋਕਾਂ ਨੇ ਫੌਰੀ ਤੌਰ 'ਤੇ ਮਦਦ ਦੇਕੇ ਬਚਾ ਲਿਆ। ਪ੍ਰਤੱਖਦਰਸ਼ੀਆਂ ਨੇ ਕਿਹਾ ਕਿ ਰਾਹ ਜਾਂਦੇ ਟਰੱਕ ਅੱਗੇ ਗਊਆਂ ਆ ਗਈਆਂ ਜਿਸ ਨਾਲ ਟਰੱਕ ਬੇਕਾਬੂ ਹੋ ਕੇ ਪਲਟ ਗਿਆ। ਘਟਨਾ ਦਾ ਪਤਾ ਚੱਲਦੇ ਹੀ ਵੱਡੀ ਗਿਣਤੀ ਵਿੱਚ ਪੁਲਿਸ ਫੋਰਸ ਅਤੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ 'ਤੇ ਪਹੁੰਚੀਆਂ ਅਤੇ ਵੱਡਾ ਹਾਦਸਾ ਹੋਣ ਤੋਂ ਟੱਲ ਗਿਆ। ਰਾਹਗੀਰਾਂ ਨੇ ਦੱਸਿਆ ਕਿ ਗੈਸ ਟੈਂਕਰ ਰਾਮਾ ਮੰਡੀ ਵੱਲੋਂ ਸ੍ਰੀ ਗੁਰੂ ਗੋਬਿੰਦ ਸਿੰਘ ਰਿਫਾਇਨਰੀ ਵਿੱਚੋਂ ਭਰ ਕੇ ਆਇਆ ਸੀ ਕਿ ਅਚਾਨਕ ਹਾਦਸੇ ਦਾ ਸ਼ਿਕਾਰ ਹੋ ਗਿਆ। ਡੀਐਸਪੀ ਤਲਵੰਡੀ ਸਾਬੋ ਰਜੇਸ਼ ਸਨੇਹੀ ਨੇ ਦੱਸਿਆ ਕਿ ਪੁਲਿਸ ਵੱਲੋਂ ਵੱਖ-ਵੱਖ ਥਾਣਿਆਂ ਤੋਂ ਫੋਰਸ ਬੁਲਾ ਕੇ ਬਚਾਅ ਕਾਰਜ ਸ਼ੁਰੂ ਕਰ ਦਿੱਤੇ ਗਏ ਹਨ ਐਨਡੀਆਰਐਫ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਰਿਫਾਇਨਰੀ ਦੀ ਸੇਫਟੀ ਟੀਮ ਵੱਲੋਂ ਟੈਂਕਰ ਦੀ ਜਾਂਚ ਕੀਤੀ ਜਾ ਰਹੀ ਹੈ।