ਲੁਟੇਰਿਆਂ ਦੀ ਮਾੜੀ ਕਰਤੂਤ, ਭੀਖ ਮੰਗ ਕੇ ਖਾਣ ਵਾਲੀ ਅਪਾਹਜ ਔਰਤ ਤੋਂ ਲੁੱਟ ਕੇ ਲੈ ਗਏ ਪੈਸੇ - Thieves stole money woman begger - THIEVES STOLE MONEY WOMAN BEGGER
Published : May 21, 2024, 11:05 AM IST
ਸ੍ਰੀ ਮੁਕਤਸਰ ਸਾਹਿਬ ਵਿੱਚ ਚੋਰ, ਲੁਟੇਰਿਆਂ, ਝੱਪਟਮਾਰਾਂ ਅਤੇ ਤੱਸਕਰਾਂ ਦੀਆਂ ਖੁੱਲ੍ਹੇਆਮ ਚੱਲਦੀਆਂ ਅਪਰਾਧਿਕ ਗਤੀਵਿਧੀਆਂ ਤੋਂ ਹੁਣ ਸਥਾਨਕ ਸ਼ਹਿਰ ਦੀ MLA ਸਟ੍ਰੀਟ ਵੀ ਸੁਰੱਖਿਅਤ ਨਹੀ ਰਹੀ। ਇਸ ਸੜ੍ਹਕ 'ਤੇ ਸਵੇਰ ਦੇ ਸਮੇਂ 3-4 ਘੰਟੇ ਬੈਠ ਕੇ ਲੋਕਾਂ ਤੋਂ ਭੀਖ਼ ਮੰਗਣ ਵਾਲੀ ਬਜ਼ੁਰਗ ਅਤੇ ਬਿਮਾਰ ਔਰਤ ਇਸ ਵਾਰ ਨਸ਼ੇੜੀ ਚੋਰਾਂ ਦਾ ਸ਼ਿਕਾਰ ਬਣੀਂ। ਲੋਕਾਂ ਵੱਲੋਂ ਤਰਸ ਦੇ ਅਧਾਰ 'ਤੇ ਦਿੱਤੇ ਜਾਂਦੇ ਪੰਜ-ਪੰਜ ਰੁਪਇਆਂ ਨਾਲ ਇਕੱਠੇ ਕੀਤੇ 900 ਰੁਪਿਆਂ ਵਾਲਾ ਇਸ ਔਰਤ ਦਾ ਸਾਰਾ ਡੱਬਾ ਹੀ ਅਣਪਛਾਤਾ ਲੁਟੇਰਾ, ਲੁੱਟ ਕੇ ਫ਼ਰਾਰ ਹੋ ਗਿਆ। ਸ਼ਹਿਰ ਦੀ ਸਭ ਤੋਂ ਵੀ.ਵੀ.ਆਈ.ਪੀ. ਅਤੇ ਅਤਿਅੰਤ ਸੁਰੱਖਿਤ ਸਮਝੀ ਜਾਂਦੀ ਇਸ ਸੜਕ ਤੇ ਮੌਜੂਦਾ ਵਿਧਾਇਕ ਜਗਦੀਪ ਸਿੰਘ ਕਾਕਾ ਬਰਾੜ, ਸਾਬਕਾ ਵਿਧਾਇਕ ਜਗਬੀਰ ਬਰਾੜ, ਸਾਬਕਾ ਵਿਧਾਇਕ ਬਲਦੇਵ ਸਿੰਘ ਬੱਲਮਗੜ੍ਹ, ਡਰੇਨਜ਼ ਅਤੇ ਮਾਈਨਿੰਗ ਵਿਭਾਗ ਦੇ ਐਕਸੀਅਨ ਪਰਮਵੀਰ ਸੇਖੋਂ ਸਮੇਤ ਮਨਪ੍ਰੀਤ ਸਿੰਘ ਬਾਦਲ ਦੇ ਬੇਹਦ ਕਰੀਬੀ ਕੌਂਸਲਰ ਤਜਿੰਦਰ ਸਿੰਘ ਜਿੰਮੀ ਬਰਾੜ ਦੇ ਸਥਿਤ ਹਨ। ਜਿਸ ਕਰਕੇ ਇਸ ਸੜਕ 'ਤੇ ਵੱਖ-ਵੱਖ ਸੁਰੱਖਿਆ ਏਜੰਸੀਆਂ, ਪੁਲਿਸ ਫੋਰਸ, ਪੀਸੀਆਰ ਅਤੇ ਹੋਰ ਵੀਆਈਪੀ ਸੁਰੱਖਿਆ ਵਿੱਚ ਲੱਗੇ ਕਰਮਚਾਰੀਆਂ, ਅਧਿਕਾਰੀਆਂ ਦਾ ਆਉਣ-ਜਾਣ ਲਗਾਤਾਰ ਹੋਣ ਦੇ ਬਾਵਜੂਦ ਇੱਥੇ ਵਾਪਰੀ ਲੁੱਟ ਦੀ ਇਸ ਸ਼ਰਮਨਾਕ ਘਟਨਾਂ ਨੇ ਵੱਡੇ ਸਵਾਲ ਖੜੇ ਕੀਤੇ ਹਨ।