ਮੌਸਮ ਨੇ ਬਦਲਿਆ ਮਿਜਾਜ, ਮੋਗਾ ਵਿੱਚ ਮੀਂਹ ਤੇੇ ਗੜੇਮਾਰੀ ਨੇ ਜਨਜੀਵਨ ਕੀਤਾ ਪ੍ਰਭਾਵਿਤ - rain in moga punjab
Published : Feb 1, 2024, 11:56 AM IST
ਮੋਗਾ : ਪੰਜਾਬ 'ਚ ਬੀਤੇ ਕੱਲ੍ਹ ਤੋਂ ਮੌਸਮ ਨੇ ਕਰਵਟ ਬਦਲੀ ਹੈ। ਇਸ ਤਹਿਤ ਵੱਖ ਵੱਖ ਥਾਵਾਂ ਉੱਤੇ ਮੀਹ ਹਨੇਰੀ ਝੱਖੜ ਦੇ ਨਾਲ-ਨਾਲ ਗੜ੍ਹੇਮਾਰੀ ਵੀ ਹੋਈ ਹੈ। ਜਿਸ ਕਾਰਨ ਲੋਕਾਂ ਨੂੰ ਧੁੰਦ ਤੋਂ ਤਾਂ ਭਾਵੇਂ ਹੀ ਰਾਹਤ ਮਿਲ ਗਈ ਹੈ ਪਰ ਹੁਣ ਸੀਤ ਲਹਿਰ ਦੀ ਮਾਰ ਪਈ ਹੈ। ਉਥੇ ਹੀ ਮੋਗਾ 'ਚ ਬੀਤੀ ਰਾਤ ਤੋਂ ਪੈ ਰਹੀ ਬਾਰਿਸ਼ ਕਾਰਨ ਮੌਸਮ 'ਚ ਕਾਫੀ ਬਦਲਾਅ ਦੇਖਣ ਨੂੰ ਮਿਲਿਆ ਹੈ। ਕਈ ਥਾਵਾਂ 'ਤੇ ਹਲਕੀ ਗੜੇਮਾਰੀ ਅਤੇ ਕਈ ਥਾਵਾਂ 'ਤੇ ਭਾਰੀ ਗੜੇਮਾਰੀ ਹੋਈ। ਉਥੇ ਹੀ ਕਿਸਾਨਾਂ ਲਈ ਨਵੀਂ ਮੁਸੀਬਤ ਖੜ੍ਹੀ ਹੋ ਗਈ ਹੈ। ਕਿਓਂਕਿ ਕਣਕ ਦੀ ਫ਼ਸਲ ਦੇ ਨੁਕਸਾਨ ਦਾ ਡਰ ਵੀ ਸਤਾਉਣ ਲੱਗਿਆ ਹੈ। ਉੱਤਰੀ ਭਾਰਤ ਵਿੱਚ ਪੱਛਮੀ ਗੜਬੜੀ (ਡਬਲਯੂਡੀ) ਦੇ ਸਰਗਰਮ ਹੋਣ ਕਾਰਨ ਪਿਛਲੇ 36 ਘੰਟਿਆਂ ਤੋਂ ਪਹਾੜੀ ਖੇਤਰਾਂ ਵਿੱਚ ਬਰਫ਼ਬਾਰੀ ਅਤੇ ਮੈਦਾਨੀ ਇਲਾਕਿਆਂ ਵਿੱਚ ਮੀਂਹ ਪੈ ਰਿਹਾ ਹੈ। ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਵਿੱਚ ਮੀਂਹ ਅਤੇ ਧੁੰਦ ਨੂੰ ਲੈ ਕੇ ਆਰੇਂਜ ਅਲਰਟ ਜਾਰੀ ਕੀਤਾ ਗਿਆ ਹੈ।