ਪੰਜਾਬ ਸਰਕਾਰ ਜਲਦ ਹੀ ਕਰਵਾਏਗੀ ਨੈਸ਼ਨਲ ਪੱਧਰ ਦਾ ਪਸ਼ੂ ਮੇਲਾ, ਮੋਗਾ ਪਹੁੰਚੇ ਦੋ ਕੈਬਨਿਟ ਮੰਤਰੀਆਂ ਨੇ ਦਿੱਤਾ ਭਰੋਸਾ
Published : Feb 26, 2024, 12:57 PM IST
ਮੋਗਾ: ਦੁਧਾਰੂ ਪਸ਼ੂਆਂ ਦੀ ਅਤੇ ਪਸ਼ੂ ਮੰਡੀ ਸਬੰਧੀ ਅਤੇ ਹਰ ਤਰ੍ਹਾਂ ਦੇ ਕਾਰੋਬਾਰ ਸਬੰਧੀ ਪੰਜਾਬ ਸਰਕਾਰ ਵਚਨਬੱਧ ਹੈ ਅਤੇ ਕਿਸੇ ਨੂੰ ਵੀ ਕੋਈ ਦੀ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ। ਇਹ ਭਰੋਸਾ ਦਿਵਾਇਆ ਹੈ ਪੰਜਾਬ ਦੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਵੱਲੋਂ। ਖੁਡੀਆਂ ਪਸ਼ੂ ਪਾਲਣ ਵਿਭਾਗ ਦੇ ਮੰਤਰੀ ਹਨ ਅਤੇ ਬਿਤੇ ਦਿਨੀਂ ਮੋਗਾ ਵਿੱਚ ਹੋਏ ਪਸ਼ੁ ਮੇਲੇ 'ਚ ਸ਼ਿਰਕਤ ਕਰਨ ਲਈ ਪਹੁੰਚੇ। ਇਥੇ ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ ਵੀ ਮੌਕੇ 'ਤੇ ਮੌਜੁਦ ਰਹੇ। ਇਸ ਮੌਕੇ ਉਹਨਾਂ ਕਿਹਾ ਕਿ ਜਲਦ ਹੀ ਨੈਸ਼ਨਲ ਪੱਧਰ ਦਾ ਪਸ਼ੂ ਮੇਲਾ ਕਰਵਾਇਆ ਜਾਵੇਗਾ ਅਤੇ ਪੰਜਾਬ ਸਰਕਾਰ ਇਸ ਤਰ੍ਹਾਂ ਦੇ ਪਸ਼ੂ ਮੇਲੇ ਅੱਗੇ ਵੀ ਕਰਵਾਉਂਦੀ ਰਹੇਗੀ। ਨਾਲ ਹੀ ਉਹਨਾਂ ਕਿਹਾ ਕਿ ਇਸ ਪਸ਼ੂ ਧਨ ਤੋਂ ਲੋਕਾਂ ਨੇ ਦੁੱਧ ਵੇਚ ਕੇ, ਘੋੜੇ ਵੇਚ-ਵੇਚ ਕੇ ਆਪਣੇ ਬੱਚਿਆਂ ਨੂੰ ਪੜਾਇਆ ਅਤੇ ਆਪਣੇ ਸ਼ੌਂਕ ਪੂਰੇ ਕੀਤੇ ਹਨ।ਪੰਜਾਬ ਦੇ ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ ਅਤੇ ਗੁਰਮੀਤ ਸਿੰਘ ਖੁਡੀਆਂ ਦੇ ਨਾਲ ਪਸ਼ੂ ਮੰਡੀ ਚੜਿੱਕ 'ਚ ਧਰਮਕੋਟ ਵਿਧਾਇਕ ਦੇਵਿੰਦਰਜੀਤ ਸਿੰਘ ਲਾਡੀ ਅਤੇ ਮੋਗਾ ਵਿਧਾਇਕ ਅਮਨਦੀਪ ਕੌਰ ਅਰੋੜਾ ਵੀ ਪਹੁੰਚੇ।