ਅੰਮ੍ਰਿਤਸਰ ਦਾ ਪੁਲਿਸ ਪ੍ਰਸ਼ਾਸਨ ਕਰ ਰਿਹਾ ਕਿਸੇ ਵੱਡੇ ਹਾਦਸੇ ਦਾ ਇੰਤਜ਼ਾਰ, ਵੇਖੋ ਵੀਡੀਓ - Amritsar Latest News - AMRITSAR LATEST NEWS
Published : Jun 8, 2024, 9:40 PM IST
ਦਿਨ-ਬ-ਦਿਨ ਵੱਧ ਰਹੀ ਗਰਮੀ ਤੋਂ ਲੋਕ ਕਾਫ਼ੀ ਪਰੇਸ਼ਾਨ ਨਜ਼ਰ ਆ ਰਹੇ ਹਨ। ਅੰਮ੍ਰਿਤਸਰ ਦੇ ਤਾਪਮਾਨ ਦੀ ਗੱਲ ਕਰੀਏ ਤਾਂ ਇੱਸ ਸਮੇਂ ਅੰਮ੍ਰਿਤਸਰ ਦਾ ਤਾਪਮਾਨ 45 ਡਿਗਰੀ ਦੇ ਪਾਰ ਹੈ। ਗਰਮੀ ਤੋਂ ਬਚਣ ਲਈ ਲੋਕ ਵੱਖ-ਵੱਖ ਤਰੀਕੇ ਅਪਣਾਅ ਰਹੇ ਹਨ, ਉੱਥੇ ਹੀ ਵੇਖਣ ਨੂੰ ਮਿਲਿਆ ਕਿ ਛੋਟੇ ਬੱਚੇ ਅੰਮ੍ਰਿਤਸਰ ਦੀਆਂ ਨਹਿਰਾਂ ਵਿੱਚ ਤਾਰੀਆਂ ਮਾਰਦੇ ਨਜ਼ਰ ਆਏ। ਵੇਖਿਆ ਜਾਵੇ ਤਾਂ ਇਹ ਪ੍ਰਸ਼ਾਸ਼ਨ ਦੀ ਵੱਡੀ ਲਾਪਰਵਾਹੀ ਹੈ, ਕੱਲ ਨੂੰ ਪਾਣੀ ਦੇ ਤੇਜ਼ ਵਹਾਅ ਦੇ ਕਾਰਣ ਬੱਚਿਆਂ ਨੂੰ ਕੁੱਝ ਹੋ ਜਾਵੇ ਤਾਂ ਕੌਣ ਜਿੰਮੇਵਾਰ ਹੋਵੇਗਾ? ਨਹਾਉਣ ਆਏ ਬੱਚਿਆਂ ਨੂੰ ਪੁੱਛਿਆ ਤਾਂ ਉਨ੍ਹਾਂ ਕਿਹਾ ਕਿ ਘਰ ਬਿਜਲੀ ਦੇ ਕੱਟ ਲੱਗਦੇ ਰਹਿੰਦੇ ਹਨ, ਗਰਮੀ ਤੋਂ ਬਚਣ ਲਈ ਨਹਿਰ 'ਚ ਨਹਾਉਣ ਆਉਂਦੇ ਹਾਂ। ਇੰਝ ਲੱਗਦਾ ਹੈ ਜਿਵੇਂ ਪੁਲਿਸ ਪ੍ਰਸ਼ਾਸਨ ਕਿਸੇ ਵੱਡੇ ਹਾਦਸੇ ਦਾ ਇੰਤਜ਼ਾਰ ਕਰਦਾ ਹੋਵੇ।