ਇੱਕ ਗਲੀ 'ਚ ਹੀ ਕਰੀਬ ਡੇਢ ਦੋ ਸਾਲ ਤੋਂ ਨਹੀਂ ਹੋ ਰਹੀ ਪਾਣੀ ਦੀ ਨਿਕਾਸੀ, ਤੰਗ ਆ ਕੇ ਲੋਕਾਂ ਨੇ ਕੱਢੀ ਭੜਾਸ - Trouble with drainage
Published : Jul 6, 2024, 8:19 AM IST
ਮੋਗਾ ਦੇ ਪਿੰਡ ਰੱਤੀਆਂ ਵਿਖੇ ਇੱਕ ਗਲੀ ਵਿੱਚ ਕਰੀਬ ਦੋ ਸਾਲ ਤੋਂ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਗਲੀ 'ਚ ਰਹਿੰਦੇ ਲੋਕ ਬਹੁਤ ਪਰੇਸ਼ਾਨ ਹਨ। ਸਕੂਲ ਜਾਂਦੇ ਬੱਚਿਆਂ ਨੂੰ ਬੂਟ ਉਤਾਰ ਕੇ ਪਾਰ ਜਾਣਾ ਪੈਂਦਾ ਹੈ। ਪਾਣੀ ਵਿੱਚ ਦੀ ਰਸਤਾ ਹੋਣ ਕਾਰਣ ਬਜ਼ੁਰਗ ਕਈ ਵਾਰ ਇਸ ਪਾਣੀ ਵਿੱਚ ਡਿੱਗ ਕੇ ਹਾਦਸੇ ਦਾ ਸ਼ਿਕਾਰ ਹੋਏ ਹਨ। ਇਹ ਰਸਤਾ ਸਕੂਲ ਅਤੇ ਗੁਰਦੁਆਰਾ ਸਾਹਿਬ ਵੱਲ ਜਾਂਦਾ ਹੈ। ਸਵੇਰੇ ਗੁਰਦੁਆਰਾ ਸਾਹਿਬ ਮੱਥਾ ਟੇਕਣ ਜਾਣ ਮੌਕੇ ਗੰਦੇ ਪਾਣੀ ਵਿੱਚੋਂ ਦੀ ਲੰਘਣਾ ਪੈਂਦਾ ਹੈ। ਲੋਕਾਂ ਨੇ ਸੰਬੰਧਿਤ ਪ੍ਰਸ਼ਾਸਨਿਕ ਅਧਿਕਾਰੀਆਂ ਖ਼ਿਲਾਫ਼ ਭੜਾਸ ਕੱਢੀ ਹੈ। ਉਨ੍ਹਾਂ ਕਿਹਾ ਕਿ ਬਾਰ-ਬਾਰ ਦਰਖਾਸਾਂ ਦੇਣ ਦੇ ਬਾਵਜੂਦ ਸਾਡਾ ਕੋਈ ਕੰਮ ਨਹੀਂ ਕੀਤਾ ਗਿਆ। ਉਨ੍ਹਾਂ ਨੇ ਕਿਹਾ ਕਿ ਜਦੋਂ ਵੀ ਕਿਸੇ ਪਾਰਟੀ ਦਾ ਰਾਜਨੀਤਿਕ ਪ੍ਰੋਗਰਾਮ ਹੁੰਦਾ ਹੈ ਤਾਂ ਇਸ ਗਲੀ ਵਿੱਚੋਂ ਪਾਣੀ ਦੀ ਨਿਕਾਸੀ ਕਰਵਾ ਦਿੱਤੀ ਜਾਂਦੀ ਹੈ ਪਰ ਦੋ ਦਿਨਾਂ ਬਾਅਦ ਫਿਰ ਹਾਲ ਬੇਹਾਲ ਹੋ ਜਾਂਦਾ ਹੈ।