ਸਿਹਤ ਵਿਭਾਗ ਅਤੇ ਪੁਲਿਸ ਪ੍ਰਸ਼ਾਸ਼ਨ ਨੇ ਕੀਤੀ ਰੇਡ, ਪਨੀਰ ਅਤੇ ਖੋਏ ਦੇ ਭਰੇ ਸੈਂਪਲ - RAID IN AMRITSAR
Published : Oct 16, 2024, 12:14 PM IST
ਅੰਮ੍ਰਿਤਸਰ: ਮਾਮਲਾ ਅੰਮ੍ਰਿਤਸਰ ਦੇ ਛੇਹਰਟਾ ਕੌਲਡ ਸਟੋਰ ਤੇ ਸਿਹਤ ਵਿਭਾਗ ਅਤੇ ਪੁਲਿਸ ਪ੍ਰਸ਼ਾਸ਼ਨ ਵਲੋ ਸਾਂਝਾ ਆਪ੍ਰੇਸ਼ਨ ਚਲਾਇਆ ਗਿਆ ਹੈ। ਜਿਸ ਦੇ ਚਲਦਿਆਂ ਵੱਡੀ ਤਦਾਦ ਵਿੱਚ ਰਿਫਾਇਡ ਅਤੇ ਸਕੀਨ ਪਾਊਡਰ ਨਸ਼ਟ ਕਰ ਪਨੀਰ ਅਤੇ ਖੋਏ ਦੇ ਸੈਂਪਲ ਭਰੇ ਗਏ ਹਨ। ਜਿਸ ਸੰਬਧੀ ਜਾਣਕਾਰੀ ਦਿੰਦਿਆ ਸਿਹਤ ਵਿਭਾਗ ਦੇ ਅਸ਼ੀਟੈਟ ਕਮਿਸ਼ਨਰ ਰਜਿੰਦਰਪਾਲ ਸਿੰਘ ਨੇ ਦੱਸਿਆ ਕਿ ਛੇਹਰਟਾ ਇਲਾਕੇ ਦੇ ਕੋਲਡ ਸਟੋਰ 'ਤੇ ਤਿਉਹਾਰਾਂ ਦੇ ਦਿਨਾਂ ਦੇ ਮੱਦੇਨਜਰ ਚੈਕਿੰਗ ਦੋਰਾਨ ਇੱਕ ਕੋਲਡ ਸਟੋਰ 'ਚੋ ਸਕੀਨ ਪਾਊਡਰ ਅਤੇ ਰਿਫਾਇਡ ਪਾਮ ਆਇਲ ਬਰਾਮਦ ਕੀਤਾ ਹੈ ਕਿਉਕਿ ਇਨ੍ਹਾਂ ਉੱਤੇ ਪਹਿਲਾਂ ਹੀ ਸ਼ੱਕ ਸੀ ਕਿ ਇਸ ਨਾਲ ਨਕਲੀ ਖਾਦ ਪਦਾਰਥ ਅਤੇ ਮਿਠਾਈ ਤਿਆਰ ਕੀਤੀ ਜਾਣੀ ਹੈ। ਇਸ ਲਈ ਮੌਕੇ ਉੱਤੇ ਅਜਿਹੇ ਪਾਮ ਆਇਲ ਅਤੇ ਸਕੀਨ ਪਾਊਡਰ ਨੂੰ ਨਸ਼ਟ ਕਰ ਪਨੀਰ, ਖੋਆ ਆਦਿ ਦੇ ਪੰਜ ਸੈਂਪਲ ਭਰੇ ਹਨ ਜਿਸਦੀ ਰਿਪੋਰਟ ਆਉਣ 'ਤੇ ਬਣਦੀ ਕਾਰਵਾਈ ਹੋਵੇਗੀ।