ਪੰਜਾਬ

punjab

ETV Bharat / videos

ਬਿਲਡਿੰਗ ਮਟੀਰੀਅਲ ਦੇ ਜਾਅਲੀ ਬਿੱਲ ਨੂੰ ਲੈ ਕੇ ਗੜ੍ਹਸ਼ੰਕਰ ਦੇ ਪਿੰਡ ਸੀਹਵਾਂ ਦੇ ਸਾਬਕਾ ਸਰਪੰਚ 'ਤੇ ਮੁਕੱਦਮਾ ਦਰਜ - Fraud by making fake bills - FRAUD BY MAKING FAKE BILLS

By ETV Bharat Punjabi Team

Published : Sep 16, 2024, 2:40 PM IST

ਹੁਸ਼ਿਆਰਪੁਰ: ਗੜ੍ਹਸ਼ੰਕਰ ਦੇ ਪਿੰਡ ਸੀਹਵਾਂ ਦੇ ਸਾਬਕਾ ਸਰਪੰਚ ਪ੍ਰਦੀਪ ਸਿੰਘ ਉਰਫ ਪ੍ਰਦੀਪ ਰਾਣਾ ਰੰਗੀਲਾ ਵਿਰੁੱਧ ਬਲਾਕ ਵਿਕਾਸ ਅਤੇ ਪੰਚਾਇਤ ਅਫ਼ਸਰ ਗੜ੍ਹਸ਼ੰਕਰ ਦੀ ਸਿਫਾਰਸ਼ 'ਤੇ ਰਾਣਾ ਬਿਲਡਿੰਗ ਮਟੀਰੀਅਲ ਦੇ ਜਾਅਲੀ ਬਿੱਲ ਦੀ ਵਰਤੋਂ ਦੇ ਤਹਿਤ ਵੱਖ ਵੱਖ ਧਾਰਾਵਾਂ ਹੇਠ ਗੜ੍ਹਸ਼ੰਕਰ ਪੁਲਿਸ ਵਲੋਂ ਮੁਕੱਦਮਾ ਦਰਜ ਕੀਤਾ ਹੈ। ਜਾਣਕਾਰੀ ਦਿੰਦੇ ਹੋਏ ਬਲਜਿੰਦਰ ਸਿੰਘ ਮੱਲ੍ਹੀ ਐਸਐੱਚਓ ਥਾਣਾ ਗੜ੍ਹਸ਼ੰਕਰ ਨੇ ਦੱਸਿਆ ਕਿ ਬਲਾਕ ਵਿਕਾਸ ਅਤੇ ਪੰਚਾਇਤ ਅਫ਼ਸਰ ਵੱਲੋਂ ਐਸਐਸਪੀ ਹੁਸ਼ਿਆਰਪੁਰ ਨੂੰ ਇਨਕੁਆਰੀ ਰਿਪੋਰਟ ਵਿੱਚ ਪ੍ਰਦੀਪ ਸਿੰਘ ਰਾਣਾ ਸਾਬਕਾ ਸਰਪੰਚ ਸੀਹਵਾਂ ਵੱਲੋਂ ਆਪਣੇ ਭਰਾ ਰਣਜੀਤ ਸਿੰਘ ਦੇ ਨਾਮ 'ਤੇ ਰਾਣਾ ਬਿਲਡਿੰਗ ਮਟੀਰੀਅਲ ਸਪਲਾਇਰ ਪਿੰਡ ਸੀਹਵਾਂ ਦੇ ਨਾਮ ਤੇ ਬਿਲ ਛੱਪਵਾ ਕੇ ਗਟਕਾ, ਪੱਥਰ, ਬਜਰੀ, ਰੇਤ ਆਦਿ ਦੇ ਨਕਲੀ ਬਿੱਲ ਬਣਾ ਕੇ ਠੱਗੀ ਮਾਰਨ ਦੇ ਇਲਜ਼ਾਮ ਲੱਗੇ ਹਨ। ਪੁਲਿਸ ਨੇ ਧਾਰਾ 336(2), 468(3), 340(2), 316( 5), 318(4) ਬੀਐਨਐਸ ਅਧੀਨ ਅਤੇ ਪੁਰਾਣੀ ਧਾਰਾ 420, 465, 468, 409, 471 ਆਈਪੀਸੀ ਅਧੀਨ ਮਾਮਲਾ ਦਰਜ ਕਰ ਲਿਆ ਹੈ।

ABOUT THE AUTHOR

...view details