ਭਾਜਪਾ ਦੇ ਪੁਰਾਣੇ ਵਰਕਰਾਂ ਵੱਲੋਂ ਸੰਭਾਲੀ ਗਈ ਕਮਾਂਡ, ਘਰ-ਘਰ ਪਹੁੰਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਰੈਲੀ ਦਾ ਦਿੱਤਾ ਸੱਦਾ - Modi rally in Patiala today - MODI RALLY IN PATIALA TODAY
Published : May 23, 2024, 12:23 PM IST
ਸੁਸ਼ੀਲ ਨਈਅਰ ਨੇ ਦੱਸਿਆ ਕਿ ਅੱਜ ਭਾਗਾਂ ਵਾਲਾ ਦਿਨ ਹੈ, ਕਿਉਂਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਪਟਿਆਲਾ ਪਹੁੰਚ ਰਹੇ ਹਨ ਅਤੇ ਇਹ ਪਟਿਆਲਾ ਦੇ ਨਾਲ ਨਾਲ ਪੰਜਾਬ ਦੇ ਵਿਕਾਸ ਦੀ ਸ਼ੁਰੂਆਤ ਹੋਈ ਹੈ। ਇਸ ਕਰਕੇ ਹਰੇਕ ਵਰਗ ਹਰੇਕ ਧਰਮ ਦੇ ਵਿਅਕਤੀ ਨੂੰ ਪਹੁੰਚ ਕੇ ਪ੍ਰਧਾਨ ਮੰਤਰੀ ਦੇ ਸ਼ਬਦ ਸੁਣਨੇ ਚਾਹੀਦੇ ਹਨ। ਵਰੁਣ ਜਿੰਦਲ ਨੇ ਦੱਸਿਆ ਜੇਕਰ ਪੰਜਾਬ ਦੇ ਵਿੱਚ ਵਿਕਾਸ ਦੀ ਲਹਿਰ ਦੇਖਣਾ ਚਾਹੁੰਦੇ ਹੋ ਤਾਂ ਇੱਕੋ ਇੱਕ ਨਾਮ ਨਰਿੰਦਰ ਮੋਦੀ ਜੋ ਦੇਸ਼ ਨੂੰ ਅਤੇ ਦੇਸ਼ ਦੇ ਹਰੇਕ ਵਰਗ ਨੂੰ ਇੱਕ ਸਾਰ ਮੰਨਦੇ ਹੋਏ ਤਰੱਕੀ ਵੱਲ ਲਿਜਾਣਾ ਚਾਹੁੰਦੇ ਹਨ ਅਤੇ ਉਹਨਾਂ ਨੇ ਅੱਜ ਪਟਿਆਲੇ ਪਹੁੰਚਣਾ ਹੈ। ਤੁਸੀਂ ਸਾਰੇ ਹੁੰਮ ਹੁੰਮਾ ਕੇ ਪਹੁੰਚੋ ਅਤੇ ਦੇਸ਼ ਦੇ ਪ੍ਰਧਾਨ ਮੰਤਰੀ ਦਾ ਸਵਾਗਤ ਕਰੋ।