ਬਠਿੰਡਾ 'ਚ 50 ਲੱਖ ਦੀ ਫਰੌਤੀ ਲਈ ਘਰ ਦੇ ਭੇਤੀ ਨੇ ਕੀਤਾ ਬੱਚੇ ਨੂੰ ਅਗਵਾ, ਪੁਲਿਸ ਨੇ ਕੀਤਾ ਕਾਬੂ - demanded ransom
Published : Mar 20, 2024, 7:17 PM IST
17 ਮਾਰਚ ਨੂੰ ਬਠਿੰਡਾ ਦੇ ਕਸਬਾ ਰਾਮਪੁਰਾ ਫੂਲ ਤੋਂ ਅਗਵਾਹ ਕੀਤੇ ਗਏ 9 ਸਾਲ ਦੇ ਬੱਚੇ ਦੇ ਕੇਸ ਵਿੱਚ ਪੁਲਿਸ ਨੇ ਇੱਕ 22 ਸਾਲ ਦੇ ਮੁਲਜ਼ਮ ਨੂੰ ਗ੍ਰਿਫਤਾਰ ਕੀਤਾ ਹੈ। ਜਾਣਕਾਰੀ ਦਿੰਦੇ ਹੋਏ ਐਸਪੀਡੀ ਅਜੇ ਗਾਂਧੀ ਨੇ ਦੱਸਿਆ ਕਿ ਉਨ੍ਹਾਂ ਕੋਲ 17 ਮਾਰਚ ਨੂੰ ਬੱਚਾ ਅਗਵਾਹ ਕੀਤੇ ਜਾਣ ਦੀ ਸ਼ਿਕਾਇਤ ਪੁੱਜੀ ਸੀ। ਜਿਸ ਤੋਂ ਬਾਅਦ ਰਾਮਪੁਰਾ ਫੁਲ ਪੁਲਿਸ ਅਤੇ ਸੀ ਆਈ ਏ ਸਟਾਫ ਵੱਲੋਂ ਆਲੇ ਦੁਆਲੇ ਪਿੰਡਾਂ ਦੇ ਸੀਸੀਟਵੀ ਕੈਮਰੇ ਫਰੋਲੇ ਗਏ। ਸੋਸ਼ਲ ਮੀਡੀਆ ਉੱਤੇ ਤਸਵੀਰਾਂ ਵਾਇਰਲ ਹੋਣ ਤੋਂ ਬਾਅਦ ਮੁਲਜ਼ਮ ਨੇ ਬੱਚੇ ਨੂੰ ਸੁਰੱਖਿਅਤ ਸੁਨਸਾਨ ਥਾਂ ਉੱਤੇ ਛੱਡ ਦਿੱਤ ਅਤੇ ਇਸ ਦੌਰਾਨ ਹੀ ਇੱਕ ਵੀਡੀਓ ਬਣਾ ਕੇ ਕਿਡਨੈਪ ਕੀਤੇ ਗਏ ਬੱਚੇ ਦੇ ਮਾਪਿਆਂ ਨੂੰ ਭੇਜੀ। ਮੁਲਜ਼ਮ ਨੇ ਪਰਿਵਾਰ ਤੋਂ 50 ਲੱਖ ਰੁਪਏ ਦੀ ਫਰੋਤੀ ਸਬੰਧੀ ਮੰਗ ਕੀਤੀ। ਪੁਲਿਸ ਵੱਲੋਂ ਬੱਚੇ ਨੂੰ ਬਰਾਮਦ ਕਰਨ ਤੋਂ ਬਾਅਦ ਦੋਸ਼ੀ ਦੀ ਭਾਲ ਕੀਤੀ ਗਈ ਤਾਂ ਉਸ ਨੂੰ ਲੁਧਿਆਣਾ ਤੋਂ ਗ੍ਰਿਫਤਾਰ ਕਰ ਲਿਆ ਗਿਆ। ਪੁੱਛਗਿੱਛ ਦੌਰਾਨ ਸਾਹਮਣੇ ਆਇਆ ਕਿ ਮੁਲਜ਼ਮ ਮਲੇਰਕੋਟਲਾ ਦਾ ਹੀ ਰਹਿਣ ਵਾਲੇ ਮੁਹੰਮਦ ਆਰਿਫ਼ ਹੈ ਜੋ ਕਿ ਕਿਡਨੈਪ ਕੀਤੇ ਗਏ ਬੱਚੇ ਦੇ ਪਿਤਾ ਕੋਲ ਫੀਜੀਓ ਥਰੈਪੀ ਦਾ ਕੰਮ ਕਰਦਾ ਸੀ। ਪੈਸਿਆਂ ਦੇ ਲਾਲਚ ਵਿੱਚ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ।