ਪੁਲਿਸ ਵੱਲੋਂ ਤਿੰਨ ਨੌਜਵਾਨ ਕੀਤੇ ਕਾਬੂ, ਹੈਰੋਇਨ , 2 ਮੋਟਰਸਾਈਕਲ ਤੇ 2 ਮੋਬਾਇਲ ਫੋਨ ਵੀ ਹੋਏ ਬਰਾਮਦ - DRUG SMUGGLER ARRESTED
Published : Dec 14, 2024, 7:56 PM IST
ਤਰਨਤਾਰਨ: ਪੰਜਾਬ ਵਿੱਚ ਨਸ਼ਿਆਂ ਖਿਲਾਫ ਚਲਾਈ ਗਈ ਮੁਹਿੰਮ ਤਹਿਤ ਮਾਨਯੋਗ ਡੀ.ਜੀ.ਪੀ ਸਾਹਿਬ ਗੌਰਵ ਯਾਦਵ ਆਈਪੀਐਸ ਦੀਆਂ ਹਦਾਇਤਾਂ ਮੁਤਾਬਿਕ ਅਭਿਮਨਿਊ ਰਾਣਾ ਆਈਪੀਐਸ ਐਸਐਸਪੀ ਤਰਨਤਾਰਨ, ਅਜੈਰਾਜ ਸਿੰਘ ਪੀਪੀਐਸ ਕਪਤਾਨ ਪੁਲਿਸ ਇੰਨਵੈਸਟੀਗੇਸ਼ਨ ਤਰਨਤਾਰਨ ਵੱਲੋਂ ਮਾੜੇ ਅਨਸਰਾਂ ਖਿਲਾਫ ਵਿੱਢੀ ਮੁਹਿੰਮ ਤਹਿਤ ਦਿਸ਼ਾ ਨਿਰਦੇਸ਼ਾਂ ਅਨੁਸਾਰ ਪ੍ਰੀਤਇੰਦਰ ਸਿੰਘ ਪੀਪੀਐਸ ਉਪ ਕਪਤਾਨ ਪੁਲਿਸ ਸਬ ਡਿਵੀਜਨ ਭਿੱਖੀਵਿੰਡ ਵਲਟੋਹਾ ਕੈਂਪ ਐਟ ਭਿੱਖੀਵਿੰਡ ਜੀ ਦੀ ਨਿਗਰਾਨੀ ਹੇਠ ਮੁੱਖ ਅਫਸਰ ਥਾਣਾ ਵਲਟੋਹਾ ਸਮੇਤ ਸਾਥੀ ਕਰਮਚਾਰੀਆਂ ਵੱਲੋਂ 504 ਗ੍ਰਾਮ ਹੈਰੋਇਨ ਅਤੇ 497 ਗ੍ਰਾਮ ਹੈਰੋਇਨ, 2 ਮੋਟਰਸਾਈਕਲ ਅਤੇ ਦੋ ਮੋਬਾਇਲ ਫੋਨ ਸਮੇਤ ਤਿੰਨ ਨੌਜਵਾਨ ਵਿਅਕਤੀਆਂ ਨੂੰ ਕਾਬੂ ਕੀਤਾ ਹੈ। ਇਸ ਦੇ ਨਾਲ ਹੀ ਫੜ੍ਹੇ ਗਏ ਮੁਲਜ਼ਮਾਂ ਉਨ੍ਹਾਂ ਉੱਤੇ ਮੁਕੱਦਮਾਂ ਵੀ ਦਰਜ ਰਜਿਸਟਰ ਕੀਤਾ ਗਿਆ ਹੈ।