ਗੁਰੂ ਨਗਰੀ ਅੰਮ੍ਰਿਤਸਰ ਪੁੱਜੀ ਪੰਜਾਬੀ ਫਿਲਮ 'ਬਲੈਕੀਆ 2' ਦੀ ਸਟਾਰ ਕਾਸਟ, ਵੀਡੀਓ - ਬਲੈਕੀਆ 2 ਦੀ ਸਟਾਰ ਕਾਸਟ
Published : Mar 4, 2024, 12:19 PM IST
ਅੰਮ੍ਰਿਤਸਰ: ਹਾਲ ਹੀ ਵਿੱਚ ਪੰਜਾਬੀ ਫਿਲਮ 'ਬਲੈਕੀਆ 2' ਦੀ ਸਟਾਰ ਕਾਸਟ ਗੁਰੂ ਨਗਰੀ ਅੰਮ੍ਰਿਤਸਰ ਵਿੱਚ ਆਪਣੀ ਫਿਲਮ ਦਾ ਪ੍ਰਮੋਸ਼ਨ ਕਰਨ ਦੇ ਲਈ ਪੁੱਜੀ, ਇਸ ਮੌਕੇ ਫਿਲਮ ਦੀ ਸਟਾਰ ਕਾਸਟ ਨੇ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਵਿੱਚ ਮੱਥਾ ਟੇਕਿਆ ਅਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ। ਇਸ ਦੌਰਾਨ ਫਿਲਮ ਦੇ ਅਦਾਕਾਰ ਦੇਵ ਖਰੌੜ ਅਤੇ ਜਪਜੀ ਖਹਿਰਾ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਇਹ ਬਹੁਤ ਹੀ ਵਧੀਆ ਫਿਲਮ ਹੈ ਅਤੇ ਪਰਿਵਾਰ ਨਾਲ ਵੇਖਣ ਵਾਲੀ ਫਿਲਮ ਹੈ। ਉਲੇਖਯੋਗ ਹੈ ਕਿ 'ਬਲੈਕੀਆ 2' ਇੱਕ ਆਉਣ ਵਾਲੀ ਐਕਸ਼ਨ-ਡਰਾਮਾ ਪੰਜਾਬੀ ਫਿਲਮ ਹੈ। ਇਸ ਵਿੱਚ ਦੇਵ ਖਰੌੜ, ਜਪਜੀ ਖਹਿਰਾ, ਆਰੂਸ਼ੀ ਸ਼ਰਮਾ ਅਤੇ ਸੁੱਖੀ ਚਾਹਲ ਮੁੱਖ ਕਿਰਦਾਰਾਂ ਵਿੱਚ ਨਜ਼ਰ ਆਉਣਗੇ।