ਜਲਾਲਾਬਾਦ 'ਚ ਵਿਆਹ ਸਮਾਗਮ ਦੌਰਾਨ ਮਾਮੂਲੀ ਤਕਰਾਰ 'ਚ ਚੱਲੀਆਂ ਗੋਲੀਆਂ, ਦੋ ਵਿਅਕਤੀ ਹੋਏ ਜ਼ਖਮੀ - Shots fired wedding ceremony - SHOTS FIRED WEDDING CEREMONY
Published : Mar 25, 2024, 1:43 PM IST
ਜਲਾਲਾਬਾਦ ਦੇ ਪਿੰਡ ਲੱਧੂ ਵਾਲਾ ਵਿਖੇ ਵਿਆਹ ਸਮਾਗਮ ਦੇ ਵਿੱਚ ਹੋਈ ਮਾਮੂਲੀ ਤਕਰਾਰ ਤੋਂ ਬਾਅਦ ਪੈਲੇਸ ਦੇ ਬਾਹਰ ਚੱਲੀਆਂ ਗੋਲੀਆਂ ਦੋ ਸ਼ਖਸ ਹੋਏ ਜ਼ਖਮੀ ਹੋ ਗਏ। ਗੋਲੀ ਲੱਗਣ ਦੇ ਨਾਲ ਜ਼ਖਮੀ ਹੋਏ ਦੋ ਲੋਕਾਂ ਨੂੰ ਜਲਾਲਾਬਾਦ ਦੇ ਸਿਵਲ ਹਸਪਤਾਲ ਵਿੱਚ ਭਰਤੀ ਕਰਾਇਆ ਗਿਆ ਹੈ।ਜਿੱਥੋਂ ਲੁਧਿਆਣਾ ਦੇ ਡੀਐਮਸੀ ਲਈ ਕੀਤਾ ਰੈਫਰ ਗਿਆ। ਮੌਕੇ 'ਤੇ ਪਹੁੰਚੀ ਪੁਲਿਸ ਦੇ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਜਾਣਕਾਰੀ ਮੁਤਾਬਕ ਪਿੰਡ ਦੇ ਵਿੱਚ ਇੱਕ ਗਰੀਬ ਪਰਿਵਾਰ ਦੀ ਕੂੜੀ ਦਾ ਵਿਆਹ ਸੀ। ਵਿਆਹ ਸਮਾਗਮ ਦੇ ਵਿੱਚ ਸ਼ਗਨ ਪਾਉਣ ਗਏ ਦੋ ਲੋਕਾਂ 'ਤੇ ਦਰਜਨਾਂ ਕਰੀਬ ਲੋਕਾਂ ਦੇ ਵੱਲੋਂ ਫਾਇਰਿੰਗ ਕਰ ਦਿੱਤੀ ਗਈ। ਇਸ ਦੌਰਾਨ ਜ਼ਖਮੀ ਵਿਅਕਤੀ ਨੇ ਦੱਸਿਆ ਕਿ ਸਿਆਸੀ ਸ਼ਹਿ ਪਿਛੇ ਉਸ 'ਤੇ ਗੋਲੀਆਂ ਚਲਾਈਆਂ ਗਈਆਂ ਹਨ। ਦੱਸ ਦਈਏ ਕਿ ਇਸ ਮਾਮਲੇ ਦੇ ਵਿੱਚ ਵੱਡੇ ਸਵਾਲ ਇਹ ਵੀ ਉੱਠਦੇ ਹਨ ਕਿ ਚੋਣ ਜਾਬਤਾ ਲੱਗਾ ਅਤੇ ਇਹੋ ਜਿਹੇ ਦੇ ਵਿੱਚ ਹਥਿਆਰ ਜਮਾਂ ਕਿਉਂ ਨਹੀਂ ਕਰਵਾਏ ਗਏ। ਕੀ ਪ੍ਰਰਸ਼ਾਸਨ ਇਸ ਤਰ੍ਹਾਂ ਤੋਂ ਅਣਜਾਨ ਹੈ। ਇਸ ਮੌਕੇ ਸਰਕਾਰੀ ਹਸਪਤਾਲ ਵਿਖ਼ੇ ਡਿਊਟੀ 'ਤੇ ਹਾਜਰ ਡਾਕਟਰ ਨੇ ਦੱਸਿਆ ਕਿ ਪਿੰਡ ਲੱਧੂ ਵਾਲਾ ਤੋਂ ਜ਼ਖਮੀ ਹਾਲਤ ਵਿੱਚ ਦੋ ਲੋਕ ਪਹੁਚੇ ਹਨ। ਜਿਨ੍ਹਾਂ ਦੇ ਇੱਕ ਦੇ ਇੱਕ ਗੋਲੀ ਅਤੇ ਦੂਸਰੇ ਦੇ ਤਿੰਨ ਗੋਲੀਆਂ ਲਗੀਆ ਹਨ ਜਿਨ੍ਹਾਂ ਦਾ ਮੁੱਢਲਾ ਇਲਾਜ ਕਰਕੇ ਫਰੀਦਕੋਟ ਵਿਖ਼ੇ ਰੈਫਰ ਕੀਤਾ ਗਿਆ ਹੈ।