ਤਿੰਨ ਮੰਜ਼ਿਲਾ ਇਮਾਰਤ 'ਚ ਬਣੀ ਖਿਡੌਣਿਆਂ ਦੀ ਦੁਕਾਨ ਅੰਦਰ ਲੱਗੀ ਅੱਗ, ਲੱਖਾਂ ਦਾ ਨੁਕਸਾਨ - FIRE BROKE IN SHOPS - FIRE BROKE IN SHOPS
Published : Aug 3, 2024, 10:59 AM IST
ਜ਼ਿਲ੍ਹਾ ਫਿਰੋਜ਼ਪੁਰ ਦੇ ਸ਼ਹਿਰ ਜੀਰਾ ਵਿੱਚ ਅੱਗ ਲੱਗਣ ਦੀ ਬੇਹੱਦ ਮੰਦਭਾਗੀ ਖਬਰ ਸਾਹਮਣੇ ਆਈ ਹੈ। ਜਿਥੇ ਸ਼ਾਰਟ ਸਰਕਟ ਦੇ ਕਾਰਨ ਜੀਰਾ ਦੇ ਐਕਸਚੇਂਜ ਬਾਈਪਾਸ ਰੋਡ 'ਤੇ ਖਿਡੌਣਿਆਂ ਦੀ ਦੁਕਾਨ ਵਿੱਚ ਅੱਗ ਲੱਗਣ ਨਾਲ ਦੁਕਾਨਦਾਰ ਦਾ ਕਰੀਬ 70 ਤੋਂ 80 ਲੱਖ ਦਾ ਨੁਕਸਾਨ ਹੋ ਗਿਆ। ਇਸ ਸਭ ਦੀ ਜਾਣਕਾਰੀ ਦਿੰਦੇ ਹੋਏ ਜਗ੍ਹਾ ਸਿੰਘ ਨੇ ਦੱਸਿਆ ਕਿ ਉਨਾਂ ਦੀ ਦੁਕਾਨ 'ਤੇ ਰਾਤ ਸ਼ਾਰਟ ਸਰਕਟ ਹੋਣ ਕਾਰਨ ਅੱਗ ਲੱਗ ਗਈ। ਇਸ ਸਭ ਦੀ ਜਾਣਕਾਰੀ ਉਨਾਂ ਨੂੰ ਰਾਤ ਢਾਈ ਵਜੇ ਦੇ ਕਰੀਬ ਸਿਕਿਉਰਟੀ ਗਾਰਡ ਵੱਲੋਂ ਦਿੱਤੀ ਗਈ। ਉਹਨਾਂ ਨੇ ਮੌਕੇ 'ਤੇ ਪਹੁੰਚ ਕੇ ਫਾਇਰ ਬ੍ਰਿਗੇਡ ਜੀਰਾ ਨੂੰ ਫੋਨ ਕੀਤਾ ਤੇ ਅੱਗ 'ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ। ਇਨੇਂ ਨੂੰ ਜਦੋਂ ਤੱਕ ਫਾਇਰ ਬ੍ਰਿਗੇਡ ਦੀਆਂ ਦੋ ਗੱਡੀਆਂ ਪਹੁੰਚ ਕੇ ਅੱਗ 'ਤੇ ਕਾਬੂ ਪਾਉਂਦੀ ਉਦੋਂ ਤੱਕ ਸਾਰਾ ਸਮਾਨ ਸੜ ਕੇ ਸੁਆਹ ਹੋ ਗਿਆ ਸੀ। ਪੀੜਤ ਦੁਕਾਨਦਾਰ ਨੇ ਦੱਸਿਆ ਕਿ ਛੇ ਘੰਟੇ ਤੋਂ ਬਾਅਦ ਇਸ ਅੱਗ 'ਤੇ ਕਾਬੂ ਪਾਇਆ ਗਿਆ ਹੈ ਪਰ ਅਜੇ ਵੀ ਕੁਝ ਅੱਗ ਸੁਲਗ ਰਹੀ ਹੈ। ਉਥੇ ਹੀ ਦੁਕਾਨਦਾਰ ਦੇ ਜਾਣਕਾਰ ਨੇ ਦੱਸਿਆ ਕਿ ਇਸ ਨੇ ਥੋੜੇ ਕੰਮ ਤੋਂ ਸ਼ੁਰੂ ਕਰਕੇ ਇਸ ਮੁਕਾਮ ਤੱਕ ਪਹੁੰਚਿਆ ਸੀ, ਉਨ੍ਹਾਂ ਮੰਗ ਕੀਤੀ ਹੈ ਕਿ ਸਰਕਾਰ ਨੂੰ ਚਾਹੀਦਾ ਹੈ ਕਿ ਇਸ ਦੀ ਜਰੂਰ ਮਦਦ ਕੀਤੀ ਜਾਵੇ।