ਸ਼੍ਰੋਮਣੀ ਅਕਾਲੀ ਦਲ ਦੇ ਫਰੀਦਕੋਟ ਤੋਂ ਉਮਦੀਵਾਰ ਰਾਜਵਿੰਦਰ ਸਿੰਘ ਨੇ ਕੀਤਾ ਪਾਰਟੀ ਪ੍ਰਧਾਨ ਦਾ ਧੰਨਵਾਦ, ਕਿਹਾ-ਤਨਦੇਹੀ ਨਾਲ ਨਿਭਾਂਵਾਗਾ ਮਿਲੀ ਜ਼ਿੰਮੇਵਾਰੀ - Faridkot candidate Rajwinder - FARIDKOT CANDIDATE RAJWINDER
Published : Apr 15, 2024, 3:58 PM IST
ਸ਼੍ਰੋਮਣੀ ਅਕਾਲੀ ਦਲ ਵੱਲੋਂ ਫਰੀਦਕੋਟ ਲੋਕ ਸਭਾ ਹਲਕਾ ਤੋਂ ਰਾਜਵਿੰਦਰ ਸਿੰਘ ਨੂੰ ਉਮੀਦਵਾਰ ਐਲਾਨਣ ਤੋਂ ਬਾਅਦ ਰਾਜਵਿੰਦਰ ਸਿੰਘ ਨੇ ਕੀਤੀ ਮੀਡੀਆ ਨਾਲ ਗੱਲਬਾਤ। ਉਨ੍ਹਾਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਧੰਨਵਾਦ ਕੀਤਾ ਅਤੇ ਕਿਹਾ ਇਸ ਤੋਂ ਪਹਿਲਾਂ ਵੀ ਮੇਰੇ ਪਿਤਾ ਜੀ ਸਰਦਾਰ ਸੀਤਲ ਸਿੰਘ ਨੂੰ ਤਿੰਨ ਵਾਰੀ ਟਿਕਟ ਦੇ ਕੇ ਪਾਰਟੀ ਨੇ ਨਵਾਜਿਆ ਸੀ ਅਤੇ ਉਹ ਤਿੰਨ ਵਾਰੀ ਵਿਧਾਇਕ ਵੀ ਬਣੇ ਸਨ। ਰਾਜਵਿੰਦਰ ਨੇ ਕਿਹਾ ਕਿ ਅੱਜ ਉਹ ਸ਼ੇਖ ਬਾਬਾ ਫਰੀਦ ਦੇ ਨਤਮਸਤਕ ਹੋ ਕੇ ਕੱਲ੍ਹ ਤੋਂ ਆਪਣੀ ਚੋਣ ਮੁਹਿੰਮ ਦਾ ਆਗਾਜ਼ ਕਰਨਗੇ। ਉਨ੍ਹਾਂ ਕਿਹਾ ਕਿ ਲੋਕਾਂ ਵਿੱਚ ਉਹ ਰੁਜ਼ਗਾਰ, ਕਾਨੂੰਨ ਵਿਵਸਥਾ ਅਤੇ ਨੌਜਵਾਨਾਂ ਦੇ ਵਧੀਆ ਭਵਿੱਖ ਦੇ ਮੁੱਦੇ ਲੈਕੇ ਜਾਣਗੇ ਅਤੇ ਪਾਰਟੀ ਦੀ ਝੋਲੀ ਵਿੱਚ ਸੀਟ ਪਾਉਣਗੇ।