ਪੰਜਾਬ

punjab

ETV Bharat / videos

ਆਉਣ ਵਾਲੇ ਸੀਜ਼ਨ 'ਚ ਸ਼ੈਲਰ ਮਾਲਕ ਨੇ ਝੋਨਾ ਸਟੋਰੇਜ ਦਾ ਕੀਤਾ ਬਾਈਕਾਟ - Boycott of paddy storage - BOYCOTT OF PADDY STORAGE

By ETV Bharat Punjabi Team

Published : Aug 5, 2024, 3:29 PM IST

ਬਠਿੰਡਾ: ਅੱਜ ਰਾਈਸ ਮਿੱਲਰਜ਼ ਐਸੋਸੀਏਸ਼ਨ ਮੌੜ ਵੱਲੋਂ ਪ੍ਰਧਾਨ ਵਿਜੈ ਕੁਮਾਰ ਘੁੰਮਣ ਦੀ ਅਗਵਾਈ ਹੇਠ ਸ਼ੈਲਰ ਉਦਯੋਗ ਦੀਆਂ ਸਮੱਸਿਆਵਾਂ ਅਤੇ ਮੰਗਾਂ ਸਬੰਧੀ ਏ.ਡੀ.ਸੀ. ਅਤੇ ਡੀ.ਐਫ.ਐਸ.ਸੀ ਬਠਿੰਡਾ ਨੂੰ ਮੰਗ ਪੱਤਰ ਸੌਂਪਿਆ ਗਿਆ। ਮੰਗ ਪੱਤਰ ਵਿੱਚ ਯੂਨੀਅਨ ਮੈਂਬਰਾਂ ਨੇ ਕਿਹਾ ਕਿ ਸ਼ੈਲਰ ਸਨਅਤ ਇਸ ਸਮੇਂ ਗੰਭੀਰ ਸੰਕਟ ਵਿੱਚੋਂ ਲੰਘ ਰਹੀ ਹੈ। ਇਸ ਦੇ ਬਾਵਜੂਦ ਸਰਕਾਰ ਨੇ ਉਨ੍ਹਾਂ ਦੀ ਮਦਦ ਕਰਨ ਦੀ ਕੋਈ ਇੱਛਾ ਨਹੀਂ ਦਿਖਾਈ। ਪਿਛਲੇ ਸੀਜ਼ਨ ਵਿੱਚ ਕੋਈ ਵੀ ਸਰਕਾਰੀ ਅਧਿਕਾਰੀ ਉਨ੍ਹਾਂ ਦੀਆਂ ਸਮੱਸਿਆਵਾਂ ਸੁਣਨ ਨੂੰ ਤਿਆਰ ਨਹੀਂ ਸੀ। ਜੇਕਰ ਪਿਛਲੇ ਤਿੰਨ ਮਹੀਨਿਆਂ ਦੀ ਗੱਲ ਕਰੀਏ ਤਾਂ ਉਨ੍ਹਾਂ ਨੂੰ ਸਿਰਫ਼ ਇੱਕ ਚੋਲ ਸਪੈਸ਼ਲ ਮਿਲਿਆ ਹੈ ਅਤੇ ਸਾਰੇ ਗੁਦਾਮ ਭਰੇ ਹੋਏ ਹਨ। ਉਨਾਂ ਕਿਹਾ ਕਿ ਜਦੋਂ ਤੱਕ ਸਰਕਾਰ ਉਨ੍ਹਾਂ ਦੀਆਂ ਮੰਗਾਂ ਨੂੰ ਪੂਰਾ ਨਹੀਂ ਕਰਦੀ ਅਤੇ ਉਨ੍ਹਾਂ ਦੀਆਂ ਮੰਗਾਂ ਅਨੁਸਾਰ ਸਮਝੌਤਾ ਨਹੀਂ ਕੀਤਾ ਜਾਵੇਗਾ। 

ABOUT THE AUTHOR

...view details