ਨਹਿਰ ਵਿੱਚ ਪਾੜ ਪੈਣ ਕਾਰਨ ਲੋਕਾਂ 'ਚ ਸਹਿਮ ਦਾ ਮਾਹੌਲ, ਪ੍ਰਸ਼ਾਸਨ ਨੂੰ ਰੱਖੀ ਇਹ ਮੰਗ - Rupture in the canal - RUPTURE IN THE CANAL
Published : Jul 17, 2024, 10:39 AM IST
ਜ਼ਿਲ੍ਹਾ ਫ਼ਤਿਹਗੜ੍ਹ ਸਾਹਿਬ ਦੇ ਪਿੰਡ ਖਾਲਸਪੁਰ ਤੇ ਮਹਿਦੂਦਾਂ ਦੇ ਵਿਚੋਂ ਗੁਜਰ ਦੀ ਸਰਹਿੰਦ ਨਹਿਰ ਵਿੱਚ ਪਾੜ ਪੈਣ ਕਾਰਨ ਕਾਰਨ ਪਿੰਡ ਵਾਸੀਆਂ ਦੇ ਵਿੱਚ ਡਰ ਦਾ ਮਾਹੌਲ ਬਣਿਆ ਹੋਇਆ ਹੈ। ਇਸ ਮੌਕੇ ਗੱਲਬਾਤ ਕਰਦੇ ਹੋਏ ਪਿੰਡ ਵਾਸੀਆਂ ਦਾ ਕਹਿਣਾ ਸੀ ਕਿ ਪ੍ਰਸ਼ਾਸਨ ਨੂੰ ਇਸ ਵੱਲ ਧਿਆਨ ਦੇਣ ਦੀ ਜ਼ਰੂਰਤ ਹੈ। ਉਨ੍ਹਾਂ ਨੇ ਕਿਹਾ ਕਿ ਅੱਜ ਤੋਂ ਕੁਝ ਦਿਨ ਪਹਿਲਾਂ ਪਾੜ ਬਹੁਤ ਘੱਟ ਸੀ, ਪਰ ਹੁਣ ਦਿਨੋਂ ਦਿਨ ਵੱਧਦਾ ਜਾ ਰਿਹਾ ਹੈ ਜਿਸ ਕਾਰਨ ਲੋਕ ਚਿੰਤਤ ਹਨ। ਇਸ ਲਈ ਇਸ ਨੂੰ ਜਲਦ ਤੋਂ ਜਲਦ ਦਰੁੱਸਤ ਕਰਵਾਇਆ ਜਾਵੇ, ਜੇਕਰ ਇਸ ਨੂੰ ਠੀਕ ਨਹੀਂ ਕਰਵਾਇਆ ਜਾਂਦਾ, ਤਾਂ ਨਾਲ ਲੱਗਦੇ ਪਿੰਡਾਂ ਦਾ ਵੱਡੇ ਪੱਧਰ ਉੱਤੇ ਨੁਕਸਾਨ ਹੋਣ ਦਾ ਡਰ ਹੈ।