ਰੁਲਦੂ ਸਿੰਘ ਮਾਨਸਾ ਦਾ ਪੰਜਾਬ ਸਰਕਾਰ ਵੱਲੋਂ 17000 ਏਕੜ ਦੇਣ 'ਤੇ ਵੱਡਾ ਬਿਆਨ - 17000 acres by Punjab government - 17000 ACRES BY PUNJAB GOVERNMENT
Published : Jul 22, 2024, 1:53 PM IST
ਮਾਨਸਾ: ਬਦਲਵੀਆਂ ਫਸਲਾਂ ਦੀ ਬਿਜਾਈ ਕਰਨ ਨੂੰ ਉਤਸ਼ਾਹਿਤ ਕਰਨ ਲਈ ਪੰਜਾਬ ਸਰਕਾਰ ਵੱਲੋਂ ਕਿਸਾਨਾਂ ਨੂੰ 17000 ਪ੍ਰਤੀ ਏਕੜ ਮੁਆਵਜ਼ਾ ਰਾਸ਼ੀ ਵੱਜੋਂ ਕਿਸ਼ਤਾਂ ਵਿੱਚ ਦੇਣ ਦਾ ਐਲਾਨ ਕੀਤਾ ਗਿਆ ਹੈ। ਜਿਸ ਤੋਂ ਬਾਅਦ ਕਿਸਾਨ ਨੇਤਾ ਰੁਲਦੂ ਸਿੰਘ ਮਾਨਸਾ ਨੇ ਵੀ ਵੱਡਾ ਬਿਆਨ ਦਿੱਤਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਐਲਾਨ ਤਾਂ ਕੀਤੇ ਜਾਂਦੇ ਹਨ ਪਰ ਕਿਸਾਨਾਂ ਨੂੰ ਦਿੱਤਾ ਕੁਝ ਨਹੀਂ ਜਾਂਦਾ। ਉਹਨਾਂ ਕਿਹਾ ਕਿ ਜੇਕਰ ਸਰਕਾਰ ਚਾਹੁੰਦੀ ਹੈ ਕਿ ਕਿਸਾਨਾਂ ਨੂੰ ਬਦਲਵੀਆਂ ਫਸਲਾਂ ਵੱਲ ਉਤਸ਼ਾਹਿਤ ਕੀਤਾ ਜਾਵੇ ਤਾਂ ਸਰਕਾਰ ਕਿਸਾਨਾਂ ਨੂੰ ਪ੍ਰਤੀ ਏਕੜ 30 ਹਜਾਰ ਰੁਪਏ ਦੇਵੇ ਅਤੇ ਗਰੰਟੀ ਦੇਵੇ ਕਿ ਉਹਨਾਂ ਦੀਆਂ ਬਦਲਵੀਆਂ ਫਸਲਾਂ 'ਤੇ ਉਹਨਾਂ ਨੂੰ ਸਮਰਥਨ ਮੁੱਲ ਮਿਲੇਗਾ। ਉਹਨਾਂ ਕਿਹਾ ਕਿ ਇਸ ਤੋਂ ਪਹਿਲਾਂ ਵੀ ਸਰਕਾਰ ਨੇ ਕਿਸਾਨਾਂ ਨੂੰ ਮੂੰਗੀ ਬੀਜਣ ਦੇ ਲਈ ਕਿਹਾ ਸੀ, ਪਰ ਬਾਅਦ ਦੇ ਵਿੱਚ ਕਿਸਾਨਾਂ ਨੂੰ ਮੂੰਗੀ ਤੇ ਕੋਈ ਵੀ ਪੈਸਾ ਨਹੀਂ ਮਿਲਿਆ ਅਤੇ ਹੁਣ ਵੀ ਖੇਤੀਬਾੜੀ ਮੰਤਰੀ ਨੇ ਐਲਾਨ ਕਰ ਦਿੱਤਾ ਹੈ ਕਿ ਮੂੰਗੀ ਦੀ ਬਿਜਾਈ ਕਿਸਾਨ ਨਾ ਕਰਨ। ਉਹਨਾਂ ਕਿਹਾ ਕਿ ਸਰਕਾਰ ਹਰ ਵਾਰ ਐਲਾਨ ਕਰ ਦਿੰਦੀ ਹੈ ਪਰ ਕਿਸਾਨਾਂ ਦੇ ਪੱਲੇ ਕੁਝ ਨਹੀਂ ਪੈਂਦਾ।