ਰਾਜਾ ਵੜਿੰਗ ਨੇ ਸੁਖਬੀਰ ਬਾਦਲ ਨੂੰ ਗਿੱਦੜਬਾਹਾ ਤੋਂ ਚੋਣ ਲੜਨ ਦਾ ਦਿੱਤਾ ਚੈਲੇਂਜ, ਕਿਹਾ- ਪਤਾ ਲੱਗ ਜੂ ਕੌਣ ਕਿੰਨੇ ਪਾਣੀ 'ਚ - BY ELECTION 2024
Published : Oct 24, 2024, 6:11 PM IST
ਸ੍ਰੀ ਮੁਕਤਸਰ ਸਾਹਿਬ: ਕਾਂਗਰਸ ਨੇ ਪੰਜਾਬ ਦੀਆਂ 4 ਸੀਟਾਂ 'ਤੇ ਜ਼ਿਮਨੀ ਚੋਣਾਂ ਲਈ ਟਿਕਟਾਂ ਦਾ ਐਲਾਨ ਕਰ ਦਿੱਤਾ ਹੈ, ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ ਜ਼ਿਮਨੀ ਚੋਣਾਂ 'ਚ ਸਰਕਾਰ 'ਤੇ ਦਬਾਅ ਹੈ, ਪਰ ਇਹ ਸਰਕਾਰ ਹਰ ਫਰੰਟ 'ਤੇ ਫੇਲ ਹੋਈ ਹੈ, ਕਿਸਾਨ ਪ੍ਰੇਸ਼ਾਨ ਹਨ, ਲਾਅ ਐਂਡ ਆਰਡਰ ਦੀ ਵਿਵਸਥਾ ਵਿਗੜ ਗਈ ਹੈ। ਨਾਲ ਹੀ ਉਹਨਾਂ ਕਿਹਾ ਕਿ ਲੋਕ ਸਭਾ ਚੋਣਾਂ 'ਚ ਲੋਕਾਂ ਨੇ 'ਆਪ' ਨੂੰ ਸਿਰਫ 3 ਸੀਟਾਂ ਦਿੱਤੀਆਂ। ਗੱਲ ਕੀਤੀ ਜਾਵੇ ਅਕਾਲੀ ਦਲ ਦੀ ਤਾਂ ਅਕਾਲੀ ਦਲ ਨੇ ਕਿਸੇ ਵੀ ਸੀਟ 'ਤੇ ਉਮੀਦਵਾਰਾਂ ਦਾ ਐਲਾਨ ਨਹੀਂ ਕੀਤਾ। ਉਹਨਾਂ ਕਿਹਾ ਕਿ ਲੋਕ ਭਾਜਪਾ ਨੂੰ ਨਹੀਂ ਚਾਹੁੰਦੇ, ਇਸ ਲਈ ਕਾਂਗਰਸ ਦੇ ਉਮੀਦਵਾਰ ਚਾਰੋਂ ਸੀਟਾਂ 'ਤੇ ਚੰਗਾ ਪ੍ਰਦਰਸ਼ਨ ਕਰਨਗੇ। ਨਾਲ ਹੀ ਉਹਨਾਂ ਕਿਹਾ ਕਿ ਮੈਂ ਡਿੰਪੀ ਢਿੱਲੋਂ ਨੂੰ ਵਧਾਈ ਦਿੰਦਾ ਹਾਂ। ਸਵਾਲ ਇਹ ਹੈ ਕਿ ਕੀ ਅਕਾਲੀ ਦਲ ਆਪਣੀ ਸਾਖ ਬਚਾ ਸਕੇਗਾ ਜਾਂ ਨਹੀਂ । ਮੈਂ ਤਾਂ ਪਹਿਲਾਂ ਹੀ ਕਹਿ ਰਿਹਾ ਸੀ ਕਿ ਸੁਖਬੀਰ ਬਾਦਲ ਤੇ ਮਨਪ੍ਰੀਤ ਬਾਦਲ ਭਰਾ ਹਨ ਤੇ ਹੁਣ ਡਿੰਪੀ ਨੇ ਵੀ ਕਹਿ ਦਿੱਤਾ ਹੈ। ਮੈਂ ਸੁਖਬੀਰ ਬਾਦਲ ਨੂੰ ਚੋਣ ਲੜਨ ਦੀ ਚੁਣੌਤੀ ਦਿੰਦਾ ਹਾਂ।