ਸੱਚਖੰਡ ਵਿਖੇ ਮੱਖਾ ਟੇਕਣ ਪਹੁੰਚੇ ਰਾਹੁਲ ਗਾਂਧੀ ਦਾ ਮਹਿਲਾ ਸ਼ਰਧਾਲੂ ਵੱਲੋਂ ਕੀਤਾ ਗਿਆ ਤਿੱਖਾ ਵਿਰੋਧ - RAHUL GANDHIS OPPOSITION
Published : Nov 19, 2024, 1:19 PM IST
ਅੰਮ੍ਰਿਤਸਰ ਵਿਖੇ ਪਹੁੰਚਣ ਮਗਰੋਂ ਕਾਂਗਰਸ ਆਗੂ ਰਾਹੁਲ ਗਾਂਧੀ ਜਦੋਂ ਸ੍ਰੀ ਹਰਿਮੰਦਿਰ ਸਾਹਿਬ ਦੀ ਪ੍ਰਕਿਰਮਾ ਵਿੱਚ ਮੱਥਾ ਟੇਕਣ ਲਈ ਆਏ ਤਾਂ ਉਨ੍ਹਾਂ ਦੀ ਸੁਰੱਖਿਆ ਕਾਰਣ ਕੁੱਝ ਲੋਕਾਂ ਨੂੰ ਅਸਹਿਜ ਮਹਿਸੂਸ ਹੋਇਆ ਅਤੇ ਇਸ ਦੌਰਾਨ ਮਹਿਲਾ ਸ਼ਰਧਾਲੂ ਨੇ ਰੋਸ ਪ੍ਰਗਟ ਕਰਦਿਆਂ ਕਿਹਾ ਕਿ ਰੂਹਾਨੀਅਤ ਦੇ ਕੇਂਦਰ ਅੰਦਰ ਹਰ ਇੱਕ ਸ਼ਖ਼ਸ ਨੂੰ ਨਿਮਾਣਾ ਹੋਕੇ ਆਉਣਾ ਚਾਹੀਦਾ ਹੈ ਪਰ ਰਾਹੁਲ ਗਾਂਧੀ ਲਾਮ-ਲਸ਼ਕਰ ਨਾਲ ਲੈਕੇ ਪਹੁੰਚੇ ਹਨ ਜੋ ਕਿ ਸ਼ਰੇਆਮ ਮਰਿਆਦਾ ਦੇ ਖਿਲਾਫ਼ ਹੈ। ਮਹਿਲਾ ਨੇ ਇਸ ਦੌਰਾਨ ਸੇਵਾਦਾਰਾਂ ਨੂੰ ਵੀ ਲਾਹਣਤਾਂ ਪਾਈਆਂ ਅਤੇ ਕਿਹਾ ਕਿ ਹੁਣ ਉਨ੍ਹਾਂ ਨੂੰ ਗੁਰੂਘਰ ਦੀ ਮਰਿਆਦਾ ਕਿਉਂ ਦਿਖਾਈ ਨੀ ਦਿੰਦੀ, ਜੇਕਰ ਕੋਈ ਬੰਦਾ ਸਮਾਜ ਜਾਂ ਸਿਆਸਤ ਵਿੱਚ ਵੱਡਾ ਰੁਤਬਾ ਰੱਖਦਾ ਹੈ ਤਾਂ ਇਸ ਦਾ ਮਤਲਬ ਇਹ ਨਹੀਂ ਕਿ ਉਹ ਗੁਰੂਘਰ ਅੰਦਰ ਵੀ ਸ਼ਕਤੀ ਪ੍ਰਦਰਸ਼ਨ ਕਰਦਾ ਘੁੰਮਦਾ ਰਹੇ। ਮਹਿਲਾ ਸ਼ਰਧਾਲੂ ਦੇ ਹੰਗਾਮੇ ਬਾਰੇ ਪੁੱਛੇ ਜਾਣ ਉੱਤੇ ਗੁਰਜੀਤ ਔਜਲਾ ਨੇ ਆਖਿਆ ਕਿ ਸਭ ਦੀ ਆਪਣੀ ਵਿਚਾਰਧਾਰਾ ਹੈ ਪਰ ਰਾਹੁਲ ਗਾਂਧੀ ਨੂੰ ਸੁਰੱਖਿਆ ਦੇਣਾ ਇੱਕ ਪ੍ਰੋਟੋਕਾਲ ਦਾ ਹਿੱਸਾ ਹੈ, ਜੋ ਕਿ ਪਹਿਲੀ ਵਾਰ ਨਹੀਂ ਹੋਇਆ ਹੈ।