ਭਗਤ ਪੂਰਨ ਸਿੰਘ ਪਿੰਗਲਵਾੜਾ ਪੁੱਜੇ ਪੰਜਾਬੀ ਗਾਇਕ ਪੰਮੀ ਬਾਈ, ਸਾਂਝੀਆਂ ਕੀਤੀਆਂ ਦਿਲੀ ਭਾਵਨਾਵਾਂ - punjabi singer pammi bai - PUNJABI SINGER PAMMI BAI
Published : Mar 22, 2024, 1:04 PM IST
ਅੰਮ੍ਰਿਤਸਰ: ਹਾਲ ਹੀ ਵਿੱਚ ਪੰਜਾਬੀ ਗਾਇਕ ਪੰਮੀ ਬਾਈ ਗੁਰੂ ਨਗਰੀ ਅੰਮ੍ਰਿਤਸਰ ਪੁੱਜੇ, ਇਸ ਮੌਕੇ ਪੰਮੀ ਬਾਈ ਭਗਤ ਪੂਰਨ ਸਿੰਘ ਪਿੰਗਲਵਾੜੇ ਗਏ, ਜਿੱਥੇ ਪੰਮੀ ਬਾਈ ਨੇ ਭਗਤ ਪੂਰਨ ਸਿੰਘ ਪਿੰਗਲਵਾੜੇ ਦਾ ਦੌਰਾ ਕੀਤਾ ਅਤੇ ਉਥੋਂ ਦੀ ਮੁਖੀ ਡਾਕਟਰ ਇੰਦਰਜੀਤ ਕੌਰ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਗਾਇਕ ਪੰਮੀ ਬਾਈ ਨੇ ਕਿਹਾ ਕਿ 'ਮੈਂ ਉਸ ਮੰਦਰ ਦੇ ਵਿੱਚ ਆਇਆ ਹਾਂ, ਜਿੱਥੇ ਭਗਤ ਪੂਰਨ ਸਿੰਘ ਜੀ ਨੇ ਮਨੁੱਖਤਾ ਦੀ ਸੇਵਾ ਦੇ ਲਈ ਬਹੁਤ ਵੱਡਾ ਕਾਰਜ ਕੀਤਾ ਹੈ, ਜਿਹੜਾ ਅੱਜ ਤੱਕ ਕਿਸੇ ਹੋਰ ਨੇ ਨਹੀਂ ਕੀਤਾ ਹੋਵੇਗਾ।' ਪੰਮੀ ਬਾਈ ਅੱਗੇ ਨੇ ਕਿਹਾ ਕਿ 'ਭਗਤ ਪੂਰਨ ਸਿੰਘ ਦੀ ਵਿਰਾਸਤ ਨੂੰ ਹੁਣ ਬੀਬੀ ਡਾਕਟਰ ਇੰਦਰਜੀਤ ਕੌਰ ਵੱਲੋਂ ਸੰਭਾਲ ਕੀਤੀ ਜਾ ਰਹੀ ਹੈ। ਉਹਨਾਂ ਕਿਹਾ ਕਿ ਡਾਕਟਰ ਇੰਦਰਜੀਤ ਕੌਰ ਨੇ ਡਾਕਟਰੀ ਦਾ ਪੇਸ਼ਾ ਛੱਡ ਆਪਣੀ ਸਾਰੀ ਜਿੰਦਗੀ ਮਾਨਵਤਾ ਦੀ ਸੇਵਾ ਦੇ ਲਈ ਲਾ ਦਿੱਤੀ, ਮੈਂ ਇਹਨਾਂ ਨੂੰ ਵੀ ਸਲੂਟ ਕਰਦਾ ਹਾਂ।'