ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕਣ ਪਹੁੰਚੇ ਮਸ਼ਹੂਰ ਪੰਜਾਬੀ ਗਾਇਕ ਮਲਕੀਤ ਸਿੰਘ - singer Malkeet Singh
Published : Jan 31, 2024, 11:45 AM IST
ਅੰਮ੍ਰਿਤਸਰ: ਹਾਲ ਹੀ ਵਿੱਚ ਪੰਜਾਬੀ ਗਾਇਕ ਅਤੇ ਫਿਲਮੀ ਅਦਾਕਾਰ ਮਲਕੀਤ ਸਿੰਘ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਣ ਦੇ ਲਈ ਪੁੱਜੇ, ਜਿੱਥੇ ਉਹਨਾਂ ਗੁਰੂ ਘਰ ਵਿੱਚ ਮੱਥਾ ਟੇਕਿਆ ਅਤੇ ਸਰਬਤ ਦੇ ਭਲੇ ਦੀ ਅਰਦਾਸ ਕੀਤੀ। ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਮਲਕੀਤ ਸਿੰਘ ਨੇ ਕਿਹਾ ਕਿ ਮੈਂ ਜਦੋਂ ਵੀ ਵਿਦੇਸ਼ ਤੋਂ ਭਾਰਤ ਆਉਂਦਾ ਹਾਂ ਤਾਂ ਜਦੋਂ ਤੱਕ ਮੈਂ ਗੁਰੂ ਘਰ ਵਿੱਚ ਮੱਥਾ ਨਹੀਂ ਟੇਕ ਲੈਂਦਾ ਉਦੋਂ ਤੱਕ ਮੇਰੇ ਮਨ ਨੂੰ ਲੱਗਦਾ ਨਹੀਂ ਕਿ ਮੈਂ ਭਾਰਤ ਪੁੱਜ ਗਿਆ ਹਾਂ। ਗਾਇਕ ਨੇ ਅੱਗੇ ਕਿਹਾ ਕਿ ਸਾਨੂੰ ਗੁਰੂ ਘਰ ਆਉਣ ਸਮੇਂ ਸ਼ਰਧਾ ਅਤੇ ਸਤਿਕਾਰ ਦੇ ਨਾਲ ਲਾਈਨ ਵਿੱਚ ਖੜਾ ਹੋਣਾ ਚਾਹੀਦਾ ਹੈ ਨਾ ਕਿ ਵੀਆਈਪੀ ਤਰੀਕੇ ਦੇ ਨਾਲ ਗੁਰੂ ਘਰ ਦੇ ਦਰਸ਼ਨ ਕਰਨੇ ਚਾਹੀਦੇ ਹਨ।