15 ਅਗਸਤ ਦੇ ਮੱਦੇਨਜ਼ਰ ਅੰਮ੍ਰਿਤਸਰ ਰੇਲਵੇ ਸਟੇਸ਼ਨ 'ਤੇ ਪੁਲਿਸ ਨੇ ਚਲਾਇਆ ਤਲਾਸ਼ੀ ਅਭਿਆਨ - Police conducted checking campaign - POLICE CONDUCTED CHECKING CAMPAIGN
Published : Aug 9, 2024, 9:11 PM IST
ਫਿਰੋਜ਼ਪੁਰ: 15 ਅਗਸਤ ਨੂੰ ਦੇਸ਼ਭਰ 'ਚ ਅਜ਼ਾਦੀ ਦਿਵਸ ਮਨਾਇਆ ਜਾਵੇਗਾ। ਇਸ ਦੌਰਾਨ ਕਈ ਵੱਡੀਆਂ ਘਟਨਾਵਾਂ ਵਾਪਰਨ ਦਾ ਡਰ ਬਣਿਆ ਰਹਿੰਦਾ ਹੈ, ਜਿਸਦੇ ਚਲਦਿਆਂ ਪੁਲਿਸ ਪੂਰੀ ਤਰ੍ਹਾਂ ਚੌਕਸ ਹੋ ਗਈ ਹੈ। ਜਿਵੇਂ-ਜਿਵੇਂ ਦਿਨ ਨੇੜ੍ਹੇ ਆ ਰਹੇ ਹਨ, ਪੁਲਿਸ ਵੱਲੋ ਸੁਰੱਖਿਆ ਪ੍ਰਬੰਧ ਵੀ ਲਗਾਤਾਰ ਵਧਾਏ ਜਾ ਰਹੇ ਹਨ। ਅਜਿਹੇ 'ਚ ਹੁਣ ਫ਼ਿਰੋਜ਼ਪੁਰ ਵਿੱਚ 15 ਅਗਸਤ ਦੇ ਮੱਦਨਜ਼ਰ ਪੰਜਾਬ ਪੁਲਿਸ ਵੱਲੋਂ ਚੌਕਸੀ ਵਧਾ ਦਿੱਤੀ ਗਈ ਹੈ। ਇਸ ਸਬੰਧੀ ਗੱਲ੍ਹ ਕਰਦੇ ਹੋਏ ਐਸ.ਐਸ.ਪੀ ਫ਼ਿਰੋਜ਼ਪੁਰ ਸੌਮਿਆ ਮਿਸ਼ਰਾ ਨੇ ਦੱਸਿਆ ਹੈ ਕਿ ਰੇਲਵੇ ਸਟੇਸ਼ਨ 'ਤੇ ਚੈਕਿੰਗ ਕੀਤੀ ਗਈ ਹੈ। ਇਸਦੇ ਨਾਲ ਹੀ, ਗੱਡੀਆਂ ਦੀ ਵੀ ਚੈਕਿੰਗ ਕੀਤੀ ਜਾ ਰਹੀ ਹੈ। ਦੱਸ ਦਈਏ ਕਿ ਇਸ ਮੌਕੇ 'ਤੇ ਐਸ.ਐਸ.ਪੀ ਸੋਮੀਆ ਮਿਸ਼ਰਾ ਵੀ ਮੌਜੂਦ ਸੀ।