ਹਲਕਾ ਮਲੋਟ 'ਚ ਬਲਜੀਤ ਕੌਰ ਨੇ ਵੱਖ-ਵੱਖ ਪਾਰਟੀਆਂ ਨੂੰ ਦਿੱਤਾ ਝਟਕਾ - SHOCK GIVEN TO DIFFERENT PARTIES - SHOCK GIVEN TO DIFFERENT PARTIES
Published : May 19, 2024, 2:03 PM IST
ਸ੍ਰੀ ਮੁਕਤਸਰ ਸਾਹਿਬ: ਲੋਕ ਸਭਾ ਦੀਆ ਚੋਣਾਂ ਨੂੰ ਲੈ ਕੇ ਵੱਖ-ਵੱਖ ਰਾਜਨੀਤਕ ਪਾਰਟੀਆਂ ਦਾ ਚੋਣ ਪ੍ਰਚਾਰ ਸਿਖਰਾਂ ਤੇ ਹੈ। ਇਸ ਦੇ ਚਲਦੇ ਲੋਕ ਸਭਾ ਹਲਕਾ ਫਿਰੋਜ਼ਪੁਰ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਜਗਦੀਪ ਸਿੰਘ ਕਾਕਾ ਬਰਾੜ ਦੇ ਹਲਕਾ ਮਲੋਟ ਵਿੱਚ ਚੋਣ ਪ੍ਰਚਾਰ ਕਰ ਰਹੇ ਕੈਬਨਿਟ ਮੰਤਰੀ ਡਾਕਟਰ ਬਲਜੀਤ ਕੌਰ ਨੇ ਚੋਣ ਪ੍ਰਚਾਰ ਦੌਰਾਨ ਮਲੋਟ ਸ਼ਹਿਰ ਅਤੇ ਪਿੰਡ ਕਿੰਗਰਾ ਵਿਖੇ ਅਲੱਗ-ਅਲੱਗ ਪਾਰਟੀਆਂ ਛੱਡ ਕੇ ਆਪ ਪਾਰਟੀ ਵਿੱਚ ਸ਼ਾਮਲ ਹੋਣ ਤੇ ਲੋਕਾਂ ਦਾ ਸਵਾਗਤ ਕੀਤਾ। ਉਨ੍ਹਾਂ ਕਿਹਾ ਕਿ ਲੋਕ ਆਪ ਪਾਰਟੀ ਦੀਆ ਨੀਤੀਆਂ ਨੂੰ ਦੇਖਦੇ ਹੋਏ ਦੂਸਰੀਆਂ ਪਾਰਟੀਆਂ ਛੱਡ ਕੇ ਆਪ ਵਿੱਚ ਸ਼ਾਮਲ ਹੋ ਰਹੇ ਹਨ। ਆਪ ਦੇ ਰਾਜ ਸਭਾ ਮੈਂਬਰ ਚੋਣ ਪ੍ਰਚਾਰ ਵਿੱਚ ਨਜ਼ਰ ਨਹੀਂ ਆ ਰਹੇ ਤਾਂ ਉਨ੍ਹਾਂ ਕਿਹਾ ਕਿ ਪ੍ਰਚਾਰ ਕਰਨ ਦਾ ਅਲੱਗ ਢੰਗ ਹੈ, ਉਹ ਆਪਣੇ ਲੇਵਲ ਤੇ ਕੰਮ ਕਰ ਰਹੇ ਹਨ। ਹਲਕਾ ਫਰੀਦਕੋਟ ਤੋਂ ਬੀਜੇਪੀ ਪਾਰਟੀ ਦੇ ਉਮੀਦਵਾਰ ਹੰਸ ਰਾਜ ਹੰਸ ਵੱਲੋਂ ਕਿਸਾਨਾਂ ਪ੍ਰਤੀ ਦਿੱਤੇ ਵਿਵਾਦਕ ਬਿਆਨ ਦੀ ਨਿੰਦਿਆ ਕਰਦੇ ਹੋਏ, ਉਨ੍ਹਾਂ ਕਿਹਾ ਅਜਿਹੇ ਬਿਆਨ ਦੇਣੇ ਕੋਈ ਚੰਗੀ ਗੱਲ ਨਹੀਂ।