ਓਵਰਲੋਡ ਟਿੱਪਰਾਂ ਤੋਂ ਅੱਕੇ ਲੋਕਾਂ ਨੇ ਜਾਮ ਕੀਤਾ ਗੜ੍ਹਸ਼ੰਕਰ ਰੋਡ, ਡਿਪਟੀ ਸਪੀਕਰ ਖਿਲਾਫ ਲਾਏ ਨਾਅਰੇ - overloaded tippers problem - OVERLOADED TIPPERS PROBLEM
Published : Aug 31, 2024, 3:55 PM IST
ਹੁਸ਼ਿਆਰਪੁਰ : ਸ਼ਹਿਰ ਵਿੱਚ ਲੋਕਾਂ ਵੱਲੋਂ ਡਿਪਟੀ ਸਪੀਕਰ ਜੈ ਕਿਸ਼ਨ ਰੋੜੀ ਖਿਲਾਫ ਲੋਕਾਂ ਵੱਲੋਂ ਰੋਸ ਪ੍ਰਦਰਸ਼ਨ ਕਰਦਿਆਂ ਨਾਰੇਬਾਜੀ ਕੀਤੀ ਗਈ। ਦਰਅਸਲ ਗੜ੍ਹਸ਼ੰਕਰ ਨੰਗਲ ਰੋਡ 'ਤੇ ਪਿੱਛਲੇ ਲੰਬੇ ਸਮੇਂ ਤੋਂ ਓਵਰਲੋਡ ਟਿੱਪਰਾਂ ਦੀ ਲਗਾਤਾਰ ਆਵਾਜਾਈ ਤੋਂ ਜਿਥੇ ਆਮ ਰਾਹਗੀਰ ਪ੍ਰੇਸ਼ਾਨ ਹਨ, ਉਥੇ ਹੀ ਆਸ-ਪਾਸ ਦੇ ਪਿੰਡਾਂ ਦੇ ਲੋਕਾਂ ਨੂੰ ਓਵਰਲੋਡ ਟਿੱਪਰਾਂ ਕਾਰਨ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਨ੍ਹਾਂ ਓਵਰਲੋਡ ਟਿੱਪਰਾਂ ਕਾਰਨ ਕਈ ਲੋਕਾਂ ਨੂੰ ਅਪਣੀ ਜਾਨ ਵੀ ਗਵਾਉਣੀ ਪਈ ਹੈ। ਇਨ੍ਹਾਂ ਓਵਰਲੋਡ ਟਿਪਰਾਂ ਨੂੰ ਰੋਕਣ ਲਈ ਪੰਜਾਬ ਸਰਕਾਰ ਅਤੇ ਸਬੰਧਤ ਵਿਭਾਗ ਤੇ ਇਸ ਦਾ ਕੋਈ ਅਸਰ ਨਹੀਂ ਜਾਪ ਰਿਹਾ ਹੈ। ਅੱਜ ਵੀ ਪਿੰਡ ਸਦਰਪੁਰ ਵਿਖੇ ਇਨ੍ਹਾਂ ਟਿੱਪਰਾਂ ਦੀ ਮਨਮਾਨੀ ਕਾਰਨ ਸਕੂਲੀ ਬੱਚਿਆਂ ਨਾਲ ਭਰੀਆਂ ਇਕ ਨਿੱਜੀ ਸਕੂਲ ਦੀਆਂ ਬੱਸਾਂ ਨੂੰ ਭਾਰੀ ਖੱਜਲ ਖ਼ੁਆਰੀ ਦਾ ਸਾਹਮਣਾ ਕਰਨਾ ਪਿਆ। ਜਿਸ ਤੋਂ ਨਰਾਜ਼ ਨੇੜੇ ਦੇ ਪਿੰਡਾਂ ਦੇ ਲੋਕਾਂ ਵਲੋਂ ਟ੍ਰੈਫਿਕ ਜਾਮ ਕਰਕੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਜਿਸ ਕਾਰਨ ਗੜ੍ਹਸ਼ੰਕਰ-ਨੰਗਲ ਸੜਕ 'ਤੇ ਵਾਹਨਾਂ ਦੀਆਂ ਲੰਬੇ ਸਮੇਂ ਤੱਕ ਲੰਬੀਆਂ ਲਾਈਨਾਂ ਲੱਗ ਗਈਆਂ। ਇਸ ਮੌਕੇ ਸਥਾਨਕ ਲੋਕਾਂ ਨੇ ਦੱਸਿਆ ਕਿ ਅਨੇਕਾਂ ਵਾਰ ਪ੍ਰਸ਼ਾਸਨ ਧਿਆਨ ਵਿੱਚ ਲਿਆਉਣ ਦੇ ਵਾਬਜੂਦ ਇਨ੍ਹਾਂ ਓਵਰਲੋਡ ਟਿੱਪਰਾਂ ਨੂੰ ਨਿਯਾਤ ਨਹੀਂ ਮਿਲੀ ਹੈ। ਇਸ ਸਬੰਧ ਦੇ ਵਿੱਚ ਟਰੈਫਿਕ ਇੰਚਾਰਜ ਰਣਜੀਤ ਸਿੰਘ ਨੇ ਦੱਸਿਆ ਕਿ ਸੂਚਨਾ ਮਿਲਣ ਤੇ ਉਹ ਤੁਰੰਤ ਮੌਕੇ ਤੇ ਪਹੁੰਚਕੇ ਟਰੈਫਿਕ ਨੂੰ ਖੁਲਾਇਆ ਜਾ ਰਿਹਾ ਹੈ।