ਪਟਿਆਲਾ ਪੁਲਿਸ ਨੇ ਨਵਜੰਮੇ ਬੱਚਿਆਂ ਦੀ ਖਰੀਦੋ-ਫਰੋਖਤ ਕਰਨ ਵਾਲੇ ਗਿਰੋਹ ਦਾ ਕੀਤਾ ਪਰਦਾਫਾਸ਼,ਚਾਰ ਔਰਤਾਂ ਸਮੇਤ ਇੱਕ ਸ਼ਖ਼ਸ ਗ੍ਰਿਫਤਾਰ - buy and sell newborn babies - BUY AND SELL NEWBORN BABIES
Published : Sep 2, 2024, 5:00 PM IST
ਪਟਿਆਲਾ ਦੇ ਐੱਸਪੀ ਸਿਟੀ ਮੁਹੰਮਦ ਸਰਫਰਾਜ਼ ਆਲਮ ਨੇ ਦੱਸਿਆ ਕਿ ਇਹ ਗਿਰੋਹ ਕਾਫੀ ਸਮੇਂ ਤੋਂ ਨਵਜੰਮੇ ਬੱਚਿਆਂ ਦੀ ਖਰੀਦੋ-ਫਰੋਖਤ ਕਰ ਰਿਹਾ ਸੀ। ਇਨ੍ਹਾਂ ਦੀਆਂ ਤਾਰਾਂ ਮੋਗਾ ਅਤੇ ਮੁਕਤਸਰ ਨਾਲ ਜੁੜੀਆਂ ਹੋਈਆਂ ਹਨ। ਪੁਲਿਸ ਮੁਤਾਬਿਕ ਗਿਰੋਹ ਦੇ ਮੈਂਬਰ, ਦੋ ਬੱਚੇ ਪਟਿਆਲਾ ਵਿਖੇ ਬੱਚੇ ਵੇਚਣ ਲਈ ਆਏ ਸਨ, ਜਦੋਂ ਪੁਲਿਸ ਨੇ ਇਨ੍ਹਾਂ ਨੂੰ ਫੜ ਲਿਆ। ਐੱਸਪੀ ਆਲਮ ਨੇ ਦੱਸਿਆ ਕਿ ਉਹ ਗਰੀਬ ਅਤੇ ਲੋੜਵੰਦ ਪਰਿਵਾਰਾਂ ਦੇ ਬੱਚੇ 70 ਤੋਂ 80 ਹਜ਼ਾਰ ਰੁਪਏ ਵਿੱਚ ਖਰੀਦ ਕੇ 5 ਤੋਂ 7 ਲੱਖ ਰੁਪਏ ਵਿੱਚ ਵੇਚਦੇ ਸਨ। ਸਾਰੇ ਮੁਲਜ਼ਮ ਵੱਖ-ਵੱਖ ਜ਼ਿਲ੍ਹਿਆਂ ਨਾਲ ਸਬੰਧਤ ਹਨ ਅਤੇ ਇਨ੍ਹਾਂ ਦੇ ਲਿੰਕ ਦਿੱਲੀ ਤੱਕ ਜੁੜੇ ਹੋਏ ਹਨ। ਇਸ ਮਾਮਲੇ ਵਿੱਚ ਹੋਰ ਗ੍ਰਿਫ਼ਤਾਰੀਆਂ ਹੋ ਸਕਦੀਆਂ ਹਨ ਕਿਉਂਕਿ ਇਹ ਬਹੁਤ ਵੱਡਾ ਅਤੇ ਸਰਗਰਮ ਗਿਰੋਹ ਹੈ।