ਥਾਣਾ ਸਮਾਲਸਰ ਦੀ ਪੁਲਿਸ ਵੱਲੋਂ ਨਜ਼ਾਇਜ ਹਥਿਆਰਾਂ ਸਮੇਤ 2 ਨੂੰ ਕੀਤਾ ਕਾਬੂ
Published : Nov 30, 2024, 5:05 PM IST
ਮੋਗਾ: ਮੋਗਾ ਜ਼ਿਲ੍ਹਾ ਦੇ ਥਾਣਾ ਸਮਾਲਸਰ ਦੀ ਪੁਲਿਸ ਨੂੰ ਇੱਕ ਵੱਡੀ ਕਾਮਯਾਬੀ ਮਿਲੀ ਜਦੋਂ ਉਨ੍ਹਾਂ ਵੱਲੋ 2 ਵਿਅਕਤੀਆਂ ਨੂੰ ਨਜ਼ਾਇਜ ਅਸਲੇ ਸਮੇਤ ਕਾਬੂ ਕੀਤਾ ਗਿਆ ਹੈ। ਥਾਣਾ ਸਮਾਲਸਰ ਦੇ ਹਰਬਿੰਦਰ ਸਿੰਘ ਨੂੰ ਮੁਖਬਰ ਵੱਲੋਂ ਇਲਤਾਹ ਦਿੱਤੀ ਗਈ ਕਿ ਦੋ ਵਿਅਕਤੀ ਠੱਠੀ ਭਾਈ ਪਿੰਡ ਵਿੱਚ ਅਸਲਾ ਲੈ ਕੇ ਖੜੇ ਹਨ। ਪੁਲਿਸ ਵਲੋਂ ਤਰੁੰਤ ਕਾਰਵਾਈ ਕਰਦੇ ਹੋਏ ਦੋਨਾਂ ਵਿਅਕਤੀਆਂ ਨੂੰ ਸਮੇਤ ਅਸਲਾ ਕਾਬੂ ਕਰ ਲਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀਐਸਪੀ ਬਾਘਾ ਪੁਰਾਣਾ ਦਲਬੀਰ ਸਿੰਘ ਨੇ ਦੱਸਿਆ ਕਿ ਥਾਣਾ ਸਮਾਲਸਰ ਨੂੰ ਇੱਕ ਇਤਲਾਹ ਮਿਲੀ ਸੀ ਕਿ ਮਨਪ੍ਰੀਤ ਸਿੰਘ ਕੋਚ ਜੋ ਕਿ ਠੱਠੀ ਭਾਈ ਪਿੰਡ ਦਾ ਰਹਿਣ ਵਾਲਾ ਹੈ। ਥਾਣਾ ਸਮਾਲਸਰ ਦੇ ਐਸਐਚਓ ਜਨਕ ਰਾਜ ਨੇ ਤਰੁੰਤ ਹਰਕਤ ਵਿੱਚ ਆਉਂਦੇ ਹੋਏ ਮੌਕੇ 'ਤੇ ਜਾ ਕੇ ਮਨਪ੍ਰੀਤ ਸਿੰਘ ਕੋਚ ਨੂੰ ਕਾਬੂ ਕਰ ਲਿਆ ਹੈ।