ਮੋਗਾ ਪੁਲਿਸ ਹੱਥ ਲੱਗੀ ਕਾਮਯਾਬੀ: ਨਾਜਾਇਜ਼ ਅਸਲੇ ਨਾਲ ਦੋ ਮੁਲਜ਼ਮਾਂ ਨੂੰ ਕੀਤਾ ਗ੍ਰਿਫ਼ਤਾਰ, ਹੋਇਆ ਇਹ ਕੁਝ ਬਰਾਮਦ - ARRESTED TWO ACCUSED
Published : Nov 4, 2024, 5:49 PM IST
ਮੋਗਾ: ਮੋਗਾ ਪੁਲਿਸ ਵੱਲੋਂ ਨਸ਼ਾ ਤਸਕਰਾਂ ਅਤੇ ਮਾੜੇ ਅੰਸਰਾਂ ਦੇ ਉੱਪਰ ਚਲਾਈ ਮਹਿਮ ਤਹਿਤ ਕਾਰਵਾਈ ਕਰਦੇ ਹੋਏ ਕੀਤੀ ਜਾ ਰਹੀ ਹੈ। ਜਾਣਕਾਰੀ ਦਿੰਦੇ ਹੋਏ ਡੀਐਸਪੀ ਕ੍ਰਾਈਮ ਲਵਦੀਪ ਸਿੰਘ ਨੇ ਕਿਹਾ ਕਿ ਐਸਐਸਪੀ ਮੋਗਾ ਦੇ ਨਿਰਦੇਸ਼ਾਂ ਦੇ ਤਹਿਤ ਮਾੜੇ ਅੰਸਰਾਂ ਦੇ ਉੱਪਰ ਚਲਾਈ ਗਈ ਮੁਹਿੰਮ ਦੇ ਤਹਿਤ ਦੋ ਵੱਖ-ਵੱਖ ਮਾਮਲਿਆਂ ਦੇ ਵਿੱਚ ਦੋ ਮੁਲਜ਼ਮਾਂ ਨੂੰ ਦੋ 32 ਬੋਰ ਪਿਸਟਲ ਅਤੇ ਤਿੰਨ ਜਿੰਦਾ ਕਾਰਤੂਸ ਦੇ ਨਾਲ ਗ੍ਰਿਫਤਾਰ ਕੀਤਾ ਹੈ। ਜਿਸ ਵਿੱਚ ਖੋਸਾ ਪਾਂਡ ਦੇ ਰਹਿਣ ਵਾਲਾ ਗੁਰਦੀਪ ਸਿੰਘ ਕੋਲੋ ਇੱਕ 32 ਬੋਰ ਪਿਸਟਲ ਦੋ ਜਿੰਦਾ ਕਾਰਤੂਸ ਬਰਾਮਦ ਹੋਏ ਜਿਸ ਉੱਪਰ ਪਹਿਲਾਂ ਵੀ ਚਾਰ ਮਾਮਲੇ ਦਰਜ ਹਨ ਅਤੇ ਧਰਮਕੋਟ ਦੇ ਪਿੰਡ ਚਾਹਲਾ ਦੇ ਰਹਿਣ ਵਾਲੇ ਗੁਰ ਸਿਮਰਨ ਨੂੰ ਗ੍ਰਿਫਤਾਰ ਕੀਤਾ ਹੈ। ਇਨ੍ਹਾਂ ਨੂੰ ਰਿਮਾਂਡ 'ਤੇ ਲੈ ਕੇ ਅੱਗੇ ਹੋਰ ਪੁੱਛਗਿਛ ਕੀਤੀ ਜਾਵੇਗੀ। ਗੁਰਦੀਪ ਸਿੰਘ ਕੋਲੋਂ ਇੱਕ ਐਕਸਯੂਵੀ ਮਹਿੰਦਰਾ ਗੱਡੀ ਵੀ ਬਰਾਮਦ ਕੀਤੀ ਗਈ ਹੈ। ਜਿਸ ਦੇ ਉੱਪਰ ਜਾਲੀ ਨੰਬਰ ਪਲੇਟ ਲੱਗੀ ਹੋਈ ਸੀ ਅਤੇ ਦੋ ਨੰਬਰ ਪਲੇਟਾਂ ਅੰਦਰ ਰੱਖੀਆਂ ਹੋਈਆਂ ਸਨ।