ਪੁਰਾਣੇ ਕਾਮੇ ਨੇ ਹੀ ਕੀਤੀ ਮਾਲਿਕ ਨਾਲ ਗੱਦਾਰੀ; ਦੋਸਤ ਨਾਲ ਮਿਲ ਕੇ ਲੁੱਟਿਆ ਠੇਕਾ, ਪੁਲਿਸ ਨੇ ਕੀਤੇ ਕਾਬੂ - Ludhiana police arrest robbers - LUDHIANA POLICE ARREST ROBBERS
Published : Jul 25, 2024, 10:28 AM IST
ਲੁਧਿਆਣਾ : ਸੂਬੇ 'ਚ ਵੱਧ ਰਹੇ ਅਪਰਾਧ ਖਿਲਾਫ ਸਖਤ ਕਾਰਵਾਈ ਕਰਦਿਆਂ ਜ਼ਿਲ੍ਹਾ ਲੁਧਿਆਣਾ ਦੀ ਪੁਲਿਸ ਨੂੰ ਇੱਕ ਵੱਡੀ ਸਫਲਤਾ ਮਿਲੀ ਹੈ, ਇਸ ਤਹਿਤ ਪੁਲਿਸ ਨੇ ਦੋ ਲੁਟੇਰੇ ਕਾਬੂ ਕੀਤੇ ਹਨ। ਦਰਅਸਲ ਲੁਧਿਆਣਾ ਵਿੱਚ ਬੀਤੇ ਦਿਨੀਂ ਠੇਕੇ 'ਤੇ ਦੋ ਹਥਿਆਰਬੰਦ ਲੁਟੇਰਿਆਂ ਨੇ ਲੁੱਟ ਕੀਤੀ ਸੀ, ਜਿਨਾਂ ਨੂੰ ਟ੍ਰੇਸ ਕਰਦੇ ਹੋਏ ਪੁਲਿਸ ਨੇ ਕੁਝ ਹੀ ਦਿਨਾਂ 'ਚ ਕਾਬੂ ਕਰ ਲਿਆ ਹੈ। ਹੈਰਾਨੀ ਦੀ ਗੱਲ ਇਹ ਵੀ ਰਹੀ ਕਿ ਲੁੱਟ ਕਰਨ ਵਾਲਾ ਕੋਈ ਹੋਰ ਨਹੀਂ ਬਲਕਿ ਦੁਕਾਨ ਦਾ ਹੀ ਇੱਕ ਪੁਰਾਣਾ ਕਾਮਾ ਸੀ। ਮਾਮਲੇ ਸਬੰਧੀ ਜਾਣਕਾਰੀ ਦਿੰਦੇ ਹੋਏ ਪੁਲਿਸ ਨੇ ਦੱਸਿਆਂ ਕਿ ਸੇਫ ਸਿਟੀ ਕੈਮਰਿਆਂ ਦੀ ਮਦਦ ਦੇ ਨਾਲ ਲੁਧਿਆਣਾ ਪੁਲਿਸ ਵੱਲੋਂ ਦੋ ਅਰੋਪੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਜਿਨਾਂ ਕੋਲੋਂ ਵਾਰਦਾਤ ਵਿੱਚ ਵਰਤਿਆ ਗਿਆ ਹਥਿਆਰ ਵੀ ਬਰਾਮਦ ਕੀਤਾ ਗਿਆ ਹੈ। ਐਸਐਚਓ ਪਵਨ ਕੁਮਾਰ ਨੇ ਦੱਸਿਆ ਪੁਰਾਣੇ ਕਾਮੇ ਨੇ ਇੱਕ ਦੋਸਤ ਨਾਲ ਮਿਲ ਕੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਸੀ। ਪੁਲਿਸ ਨੇ ਦੱਸਿਆ ਕਿ ਮੁਲਜ਼ਮਾਂ ਨੇ ਚਾਕੂ ਨੂੰ ਰੁਮਾਲ ਬੰਨ ਕੇ ਪਿਸਤੌਲ ਵਾਂਗ ਬਣਾਇਆ ਅਤੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ। ਪੁਲਿਸ ਨੇ ਮਾਮਲੇ ਦੀ ਗੰਭੀਰਤਾ ਨਾਲ ਪੜਤਾਲ ਕੀਤੀ ਅਤੇ ਇਹਨਾਂ ਤੱਕ ਪਹੁੰਚ ਕੀਤੀ।ਹੁਣ ਪੁਲਿਸ ਨੇ ਇਹਨਾਂ ਦਾ ਦੋ ਦਿਨ ਦਾ ਰਿਮਾਂਡ ਵੀ ਹਾਸਿਲ ਕੀਤਾ ਹੈ ਅਤੇ ਹੋਰ ਮਾਮਲਿਆਂ ਬਾਰੇ ਵੀ ਪੁੱਛਗਿਛ ਕੀਤੀ ਜਾਵੇਗੀ।