ਅੰਮ੍ਰਿਤਪਾਲ ਸਿੰਘ ਦੇ ਪਰਿਵਾਰ ਨਾਲ ਮੁਲਾਕਾਤ ਕਰਨ ਪਹੁੰਚਿਆ ਲੱਖਾ ਸਿਧਾਨਾਂ, ਪੰਜਾਬ ਸਰਕਾਰ 'ਤੇ ਸਾਧੇ ਨਿਸ਼ਾਨੇ - ਕਿਸਾਨਾਂ ਦੇ ਸਮਰਥਣ ਚ ਲੱਖਾ ਸਿਧਾਣਾ
Published : Feb 25, 2024, 11:55 AM IST
ਅੰਮ੍ਰਿਤਸਰ: ਸਮਾਜ ਸੇਵੀ ਲੱਖਾ ਸਿਧਾਨਾਂ ਆਪਣੇ ਕਾਫਲੇ ਦੇ ਨਾਲ ਗੁਰੂ ਨਗਰੀ ਅੰਮ੍ਰਿਤਸਰ ਪਹੁੰਚੇ ਜਿਥੇ ਗੁਰੂ ਘਰ ਨਤਮਸਤਕ ਹੋਣ ਤੋਂ ਬਾਅਦ ਉਹਨਾਂ ਵੱਲੋਂ ਅੰਮ੍ਰਿਤਪਾਲ ਸਿੰਘ ਦੇ ਪਰਿਵਾਰ ਨਾਲ ਮੁਲਾਕਾਤ ਕੀਤੀ ਗਈ। ਲੱਖਾ ਇਥੇ ਅੰਮ੍ਰਿਤਪਾਲ ਸਿੰਘ ਦੇ ਪਰਿਵਾਰ ਵੱਲੋਂ ਕੀਤੀ ਗਈ ਭੁੱਖ ਹੜਤਾਲ 'ਚ ਸ਼ਾਮਿਲ ਹੋਣ ਪਹੁੰਚਿਆ ਸੀ। ਇਸ ਮੌਕੇ ਗੱਲਬਾਤ ਕਰਦੇ ਹੋਏ ਲੱਖਾ ਸਿਧਾਣਾ ਨੇ ਮੀਡੀਆ ਨੂੰ ਕਿਹਾ ਕਿ ਸਾਨੂੰ ਚਾਰੋਂ ਪਾਸਿਓਂ ਮਾਰਿਆ ਜਾ ਰਿਹਾ ਹੈ। ਕਿਤੇ ਸਾਡੇ ਸ਼ੰਭੂ, ਖਨੌਰੀਆਂ ਬਾਰਡਰ 'ਤੇ ਗੋਲੀਆਂ ਮਾਰ ਕੇ ਮਾਰਿਆ ਜਾ ਰਿਹਾ ਤਾਂ ਕਿਤੇ ਸਾਡੇ ਬੰਦੀ ਸਿੰਘਾਂ ਨੂੰ ਜੇਲਾਂ ਅੰਦਰ ਡੱਕ ਕੇ ਮਾਰਿਆ ਜਾ ਰਿਹਾ ਹੈ। ਉਹਨਾਂ ਕਿਹਾ ਕਿ ਪਿਛਲੇ ਅੱਠਾਂ ਦਸਾਂ ਦਿਨਾਂ ਤੋਂ ਭੁੱਖ ਹੜਤਾਲ 'ਤੇ ਸਾਡੇ ਬੰਦੀ ਸਿੰਘ ਬੈਠੇ ਹਨ। ਡਿਬਲੂਗੜ ਜੇਲ੍ਹ ਵਿੱਚ ਜਿਹੜੇ ਉਹਨਾਂ ਦੇ ਪਰਿਵਾਰ ਭੁੱਖ ਹੜਤਾਲਾਂ ਤੇ ਨੇ 30 ਸਿੰਘ ਜਿਹੜੇ ਅੰਮ੍ਰਿਤਸਰ ਦੀਆਂ ਜੇਲ੍ਹਾਂ ਵਿੱਚ ਭੁੱਖ ਹੜਤਾਲ ਤੇ ਬੈਠੇ ਹਨ,ਤਾਂ ਜੋ ਹੁਣ ਵੀ ਨਹੀਂ ਸਾਨੂੰ ਸਮਝ ਲੱਗ ਰਹੀ ਵੀ ਸਾਡੇ ਨਾਲ ਕੀ ਹੋ ਰਿਹਾ। ਇਸ ਦੇ ਨਾਲ ਹੀ, ਲੱਖਾ ਸਿਧਾਣਾ ਨੇ ਪੰਜਾਬ ਸਰਕਾਰ 'ਤੇ ਨਿਸ਼ਾਨੇ ਸਾਧੇ ਅਤੇ ਕਿਹਾ ਕਿ ਮਾਨ ਸਰਕਾਰ ਵੀ ਕੇਂਦਰ ਨਾਲ ਰਲੀ ਹੈ, ਤਾਂ ਹੀ ਤਾਂ ਪੰਜਾਬ ਦੇ ਨੌਜਵਾਨਾਂ ਨਾਲ ਇਨਾਂ ਧੱਕਾ ਹੋ ਰਿਹਾ ਹੈ।