ਸੜ੍ਹ ਕੇ ਸੁਆਹ ਹੋਈਆਂ ਪ੍ਰਵਾਸੀਆਂ ਦੀਆਂ ਝੁੱਗੀਆਂ, ਨਹੀਂ ਦੇਖੇ ਜਾ ਰਹੇ ਤੜਪਦੇ ਦੁਧਾਰੂ ਪਸ਼ੂ, ਦੇਖੋ ਵੀਡੀਓ - Fire rages in Hoshiarpur - FIRE RAGES IN HOSHIARPUR
Published : May 3, 2024, 10:01 PM IST
ਹੁਸ਼ਿਆਰਪੁਰ: ਅੱਜ ਹੁਸ਼ਿਆਰਪੁਰ ਦੇ ਪਿੰਡ ਪੁਰਹੀਰਾਂ ਨਜ਼ਦੀਕ ਪ੍ਰਵਾਸੀਆਂ ਦੀਆਂ ਝੁੱਗੀਆਂ ਨੂੰ ਅੱਗ ਲੱਗਣ ਦੀ ਖਬਰ ਸਾਹਮਣੇ ਆਈ ਹੈ। ਅੱਗ ਇੰਨੀ ਭਿਆਨਕ ਸੀ ਕਿ ਪ੍ਰਵਾਸੀਆਂ ਦੀਆਂ ਝੁੱਗੀਆਂ ਵਿੱਚ ਬੇਸ਼ੱਕ ਜਾਨੀ ਨੁਕਸਾਨ ਤੋਂ ਤਾਂ ਬਚਾ ਰਿਹਾ ਪਰ ਕਈ ਦੁਧਾਰੂ ਪਸ਼ੂ ਅੱਗ ਵਿੱਚ ਝੁਲਸ ਗਏ। ਮੌਕੇ ਤੇ ਫਾਇਰ ਬ੍ਰਿਗੇਡ ਨੇ ਪਹੁੰਚ ਕੇ ਅੱਗ ਬੁਝਾਉਣ ਸ਼ੁਰੂ ਕੀਤੀ ਅਤੇ ਬੜੀ ਜੱਦੋ ਜਹਿਦ ਤੋਂ ਬਾਅਦ ਚਾਰ ਤੋਂ ਵੱਧ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਅਤੇ ਆਸ ਪਾਸ ਦੀਆਂ ਕੁਝ ਨਿੱਜੀ ਮਿਲਾਂ ਦੀਆਂ ਅੱਗ ਬੁਝਾਊ ਗੱਡੀਆਂ ਨੇ ਪਹੁੰਚ ਕੇ ਅੱਗ ਤੇ ਕਾਬੂ ਪਾਇਆ। ਮੌਕੇ 'ਤੇ ਪਹੁੰਚੇ ਮੇਅਰ ਸੁਰਿੰਦਰ ਕੁਮਾਰ ਸ਼ਿੰਦਾ ਨੇ ਅੱਗ ਨਾਲ ਪ੍ਰਭਾਵਿਤ ਝੁੱਗੀਆਂ ਵਾਲੇ ਇਸ ਇਲਾਕੇ ਦਾ ਦੌਰਾ ਕੀਤਾ ਅਤੇ ਉਨ੍ਹਾਂ ਨੇ ਕਿਹਾ ਕਿ ਉਹ ਪ੍ਰਸ਼ਾਸਨ ਅਤੇ ਸਰਕਾਰ ਤੱਕ ਇਸ ਘਟਨਾ ਬਾਰੇ ਜ਼ਿਕਰ ਕਰਨਗੇ ਅਤੇ ਜਿਨ੍ਹਾਂ ਵੀ ਪਰਿਵਾਰਾਂ ਦਾ ਆਰਥਿਕ ਨੁਕਸਾਨ ਹੋਇਆ ਹੈ ਉਨ੍ਹਾਂ ਦੀ ਹਰ ਸੰਭਵ ਮਦਦ ਦੇ ਯਤਨ ਕਰਨਗੇ। ਇਸ ਮੌਕੇ ਸਾਰੇ ਪਾਸੇ ਲੋਕਾਂ ਦੀਆਂ ਚੀਕਾਂ ਅਤੇ ਤੜਫਦੇ ਹੋਏ ਪਸ਼ੂ ਦਿਖਾਈ ਦੇ ਰਹੇ ਸਨ ।