ਚਾਬੀ ਦੇ ਛੱਲੇ ਪਿੱਛੇ ਚੱਲੀਆਂ ਇੱਟਾਂ, ਘਟਨਾ ਸੀਸੀਟੀਵੀ ਵਿੱਚ ਕੈਦ - AMRITSAR NEWS
Published : Jan 9, 2025, 11:42 AM IST
ਮਾਮਲਾ ਅੰਮ੍ਰਿਤਸਰ ਦੇ ਈਸਟ ਮੋਹਨ ਨਗਰ ਤੋਂ ਹੈ, ਜਿੱਥੇ ਕਿ ਚਾਬੀ ਦੇ ਛੱਲੇ ਨੂੰ ਲੈ ਕੇ ਦੋ ਧਿਰਾਂ ਵਿਚਾਲੇ ਜਬਰਦਸਤ ਝੜਪ ਹੋਈ ਅਤੇ ਇੱਟਾਂ ਵਰ੍ਹਾਈਆਂ ਗਈਆਂ। ਸਾਰੀ ਘਟਨਾ ਸੀਸੀਟੀਵੀ ਵਿੱਚ ਕੈਦ ਹੋਈ। ਪੀੜਤ ਦੇ ਪਿਤਾ ਨੇ ਦੱਸਿਆ ਕਿ ਉਸ ਦੇ ਬੇਟੇ ਵਲੋਂ ਇੱਕ ਚਾਬੀ ਦਾ ਛੱਲਾ ਬਣਵਾਇਆ ਗਿਆ, ਜਿਸ ਨੂੰ ਲੈ ਕੇ ਕੁੱਝ ਨੌਜਵਾਨਾਂ ਵੱਲੋਂ ਪਹਿਲਾਂ ਉਸ ਨੂੰ ਥੱਪੜ ਮਾਰੇ ਗਏ ਅਤੇ ਫਿਰ ਹੋਰ ਮੁੰਡੇ ਇੱਕਠੇ ਕਰਕੇ ਘਰ ਉੱਤੇ ਇੱਟਾਂ ਵਰ੍ਹਾਈਆਂ। ਮੌਕੇ ਉੱਤੇ ਪਹੁੰਚੇ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਦੋਨਾਂ ਪਾਰਟੀਆਂ ਨੂੰ ਲੈ ਕੇ ਪੁੱਛਗਿੱਛ ਕੀਤੀ ਜਾ ਰਹੀ ਹੈ, ਜੋ ਵੀ ਦੋਸ਼ੀ ਹੋਵੇਗਾ, ਉਸ ਖਿਲਾਫ ਸਖ਼ਤ ਕਾਰਵਾਈ ਕੀਤੀ ਜਾਵੇਗੀ ਅਤੇ ਕੋਈ ਵੀ ਬਖ਼ਸ਼ਿਆ ਨਹੀਂ ਜਾਵੇਗਾ।