ਧਾਰਮਿਕ ਸਥਾਨ 'ਤੇ ਮੱਥਾ ਟੇਕਣ ਗਏ ਪਰਿਵਾਰ ਦੇ ਘਰ ਚੋਰਾਂ ਨੇ ਕੀਤਾ ਹੱਥ ਸਾਫ, ਮੌਕੇ 'ਤੇ ਪਹੁੰਚੇ ਮਾਲਿਕ ਨੇ ਕੀਤਾ ਕਾਬੂ - hoshiarpur police arrest thief - HOSHIARPUR POLICE ARREST THIEF
Published : Mar 26, 2024, 2:04 PM IST
ਹੁਸ਼ਿਆਰਪੁਰ ਵਿੱਚ ਬੀਤੇ ਕਈ ਦਿਨਾਂ ਤੋਂ ਚੋਰਾਂ ਦਾ ਆਤੰਕ ਫੈਲਿਆ ਹੋਇਆ ਹੈ। ਚੋਰਾਂ ਵੱਲੋਂ ਅਲੱਗ ਅਲੱਗ ਮਹੱਲੇ ਵਿੱਚ ਅਲੱਗ ਅਲੱਗ ਤਰੀਕੇ ਨਾਲ ਚੋਰੀਆਂ ਕੀਤੀਆਂ ਜਾਂਦੀਆਂ ਹਨ। ਅਜਿਹਾ ਹੀ ਮਾਮਲਾ ਅੱਜ ਸਵੇਰੇ ਹੁਸ਼ਿਆਰਪੁਰ ਦੇ ਚੌਂਕ ਨਜਦੀਕ ਅਰੋੜਾ ਕਲੋਨੀ ਤੋਂ ਸਾਹਮਣੇ ਆਇਆ. ਜਿੱਥੇ ਕਿ ਚੋਰਾਂ ਵੱਲੋਂ ਇੱਕ ਘਰ ਨੂੰ ਨਿਸ਼ਾਨਾ ਬਣਾਇਆ ਗਿਆ, ਜਦੋਂ ਚੋਰਾਂ ਵੱਲੋਂ ਇਸ ਘਰ ਵਿੱਚ ਚੋਰੀ ਕੀਤੀ ਗਈ ਤਾਂ ਘਰ ਦਾ ਪੂਰਾ ਪਰਿਵਾਰ ਹੋਲੀ ਦਾ ਮੱਥਾ ਟੇਕਣ ਸ਼ਹਿਰ ਤੋਂ ਬਾਹਰ ਗਿਆ ਹੋਇਆ ਸੀ। ਚੋਰਾਂ ਵੱਲੋਂ ਇਸ ਘਰ ਤੇ ਹੱਥ ਸਾਫ ਕੀਤਾ ਗਿਆ ਅਤੇ ਉਸ ਤੋਂ ਬਾਅਦ ਫਿਰ ਉਸੇ ਸ਼ਾਮ ਨੂੰ ਚੋਰਾਂ ਨੇ ਫਿਰ ਤੋਂ ਉਸ ਕੋਠੀ ਦੇ ਵਿੱਚ ਚੋਰੀ ਕਰਨ ਦੀ ਕੋਸ਼ਿਸ਼ ਕੀਤੀ ਤਾਂ ਕੋਠੀ ਮਾਲਕਾਂ ਵੱਲੋਂ ਚੋਰਾਂ ਨੂੰ ਮੌਕੇ 'ਤੇ ਹੀ ਫੜ ਲਿਆ ਗਿਆ। ਸਥਾਨਕ ਲੋਕਾਂ ਨੇ ਇਸ ਤੋਂ ਤੁਰੰਤ ਬਾਅਦ ਪੁਲਿਸ ਨੂੰ ਸੂਚਿਤ ਕੀਤਾ। ਮੌਕੇ 'ਤੇ ਪਹੁੰਚੀ ਪੁਲਿਸ ਵੱਲੋਂ ਚੋਰਾਂ ਨੂੰ ਕਾਬੂ ਕਰ ਲਿਆ ਗਿਆ ਅਤੇ ਉਹਨਾਂ ਕੋਲੋਂ ਚੋਰੀ ਦਾ ਸਮਾਨ ਬਰਾਮਦ ਕੀਤਾ ਅਤੇ ਥਾਣੇ ਲੈ ਗਈ। ਚੋਰ ਦੇ ਘਰ ਤੋਂ ਐਲਈਡੀ ਰਿਕਵਰ ਕੀਤੀਆਂ ਅਤੇ ਚੋਰ ਵੱਲੋਂ ਇਨਵਟਰ ਕਵਾਰੀਏ ਨੂੰ ਵੇਚ ਦਿੱਤਾ ਗਿਆ ਸੀ। ਪੁਲਿਸ ਨੇ ਚੋਰ ਨੂੰ ਨਾਲ ਲੈ ਕੇ ਕਵਾੜੀਏ ਤੋਂ ਇਨਵਟਰ ਵੀ ਰਿਕਵਰ ਕਰਾਇਆ। ਪੁਲਿਸ ਦਾ ਕਹਿਣਾ ਹੈ ਕਿ ਇਸ ਚੋਰ ਤੋਂ ਹੋਰ ਵੀ ਖੁਲਾਸੇ ਹੋਣ ਦੀ ਉਮੀਦ ਹੈ।