ਕ੍ਰਿਸਮਸ ਦੇ ਤਿਉਹਾਰ ਨੂੰ ਲੈ ਕੇ ਕ੍ਰਿਸ਼ਚਨ ਭਾਈਚਾਰੇ ’ਚ ਭਾਰੀ ਉਤਸ਼ਾਹ - MERRY CHRISTMAS 2024
Published : 24 hours ago
ਬਠਿੰਡਾ : ਕ੍ਰਿਸਮਸ ਦੇ ਤਿਉਹਾਰ ਮੌਕੇ ਜ਼ਿਲ੍ਹਾ ਬਠਿੰਡਾ ਵਿੱਚ ਵੱਡੀ ਪੱਧਰ ਉੱਤੇ ਕ੍ਰਿਸ਼ਚਨ ਭਾਈਚਾਰੇ ਵਿੱਚ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਕ੍ਰਿਸਮਸ ਦੇ ਤਿਉਹਾਰ ਨੂੰ ਲੈ ਕੇ ਸਜਾਵਟ ਕੀਤੀ ਗਈ ਹੈ। ਬਠਿੰਡਾ ਦੇ ਪਾਵਰਾਸ ਰੋਡ ਉੱਤੇ ਬਣੀ ਚਰਚ ਵਿੱਚ ਵੱਡੀ ਗਿਣਤੀ ਵਿੱਚ ਕ੍ਰਿਸਚਨ ਭਾਈਚਾਰੇ ਦੇ ਲੋਕ ਕ੍ਰਿਸਮਿਸ ਦੇ ਤਿਉਹਾਰ ਨੂੰ ਲੈ ਕੇ ਪ੍ਰਾਰਥਨਾ ਕਰਨ ਪਹੁੰਚੇ ਹਨ। ਇਸ ਮੌਕੇ ਫਾਦਰ ਆਈ ਵੋ ਡਾਈਸ ਨੇ ਕਿਹਾ ਪ੍ਰਭੂ ਯਸ਼ੂ ਮਸੀਹ ਦੇ ਦੱਸੇ ਹੋਏ ਰਾਸਤੇ ਉੱਤੇ ਚੱਲਣ ਲਈ ਲੋਕਾਂ ਨੂੰ ਪ੍ਰੇਰਿਤ ਕੀਤਾ ਜਾ ਰਿਹਾ ਹੈ। ਪ੍ਰਭੂ ਯਸ਼ੂ ਮਸੀਹ ਨੇ ਹਰ ਇੱਕ ਨੂੰ ਬਰਾਬਰ ਦਾ ਸਨਮਾਨ ਦੀ ਗੱਲ ਆਖੀ ਅਤੇ ਇੱਕ ਪਿਆਰ ਦਾ ਸੁਨੇਹਾ ਪੂਰੀ ਦੁਨੀਆਂ ਵਿੱਚ ਦਿੱਤਾ ਸੀ।