ਸਿੱਖ ਆਈਪੀਐੱਸ ਅਫਸਰ ਨੂੰ ਭਾਜਪਾ ਆਗੂ ਵੱਲੋਂ 'ਖਾਲਿਸਤਾਨੀ' ਕਹੇ ਜਾਣ ਦੀ ਗਿਆਨੀ ਹਰਪ੍ਰੀਤ ਸਿੰਘ ਨੇ ਕੀਤੀ ਨਿਖੇਧੀ, ਕਾਰਵਾਈ ਦੀ ਕੀਤੀ ਮੰਗ - BJP leader
Published : Feb 21, 2024, 3:24 PM IST
ਪੱਛਮੀ ਬੰਗਾਲ ਵਿੱਚ ਸਿੱਖ ਆਈਪੀਐੱਸ ਅਫਸਰ ਨੂੰ ਭਾਜਪਾ ਆਗੂ ਵੱਲੋਂ ਖਾਲਿਸਤਾਨੀ ਕਹੇ ਜਾਣ ਉੱਤੇ ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਸਖ਼ਤ ਟਿੱਪਣੀ ਕਰਦਿਆਂ ਕਿਹਾ ਕਿ ਪੱਛਮੀ ਬੰਗਾਲ ਦੀ ਸਰਕਾਰ ਨੂੰ ਭਾਜਪਾ ਆਗੂ ਉੱਤੇ ਸਖ਼ਤ ਕਾਰਵਾਈ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਇਮਾਨਦਾਰੀ ਨਾਲ ਆਪਣੀ ਡਿਊਟੀ ਨਿਭਾ ਰਹੇ ਇੱਕ ਸਿੱਖ ਅਫਸਰ ਨੂੰ ਇਸ ਤਰ੍ਹਾਂ ਇੱਕ ਸਿਆਸੀ ਆਗੂ ਵੱਲੋਂ ਟਿੱਪਣੀ ਕੀਤੇ ਜਾਣਾ ਬਰਦਾਸ਼ਤਯੋਗ ਨਹੀਂ ਹੈ। ਉਨ੍ਹਾਂ ਕਿਹਾ ਕਿ ਸਿੱਖ ਕੌਮ ਨੇ ਇਸ ਦੇਸ਼ ਲਈ ਹਮੇਸ਼ਾ ਕੁਰਬਾਨੀਆਂ ਦਿੱਤੀਆਂ ਨੇ ਅਤੇ ਮਹਾਨ ਖ਼ਾਲਸ ਸ਼ਬਦ ਨੂੰ ਵੀ ਅੱਜ ਭਾਜਪਾ ਦੇ ਆਗੂ ਹੀ ਅੱਤਵਾਦ ਨਾਲ ਜੋੜ ਰਹੇ ਹਨ ਜਿਸ ਨੂੰ ਕਿ ਕਦੇ ਵੀ ਜਾਇਜ਼ ਨਹੀਂ ਠਹਿਰਾਇਆ ਜਾ ਸਕਦਾ।