ਮੂਸੇ ਵਾਲਾ ਕਤਲ ਮਾਮਲੇ ਵਿੱਚ ਨਾਮਜ਼ਦ ਗੈਂਗਸਟਰ ਦੀਪਕ ਟੀਨੂ ਫਰਾਰ ਮਾਮਲਾ, ਮਾਨਸਾ ਦੀ ਅਦਾਲਤ 'ਚ ਮੁਲਜ਼ਮਾਂ ਦੀ ਹੋਈ ਪੇਸ਼ੀ - Musawala murder case
Published : Aug 5, 2024, 7:02 PM IST
ਮਾਨਸਾ ਦੀ ਅਦਾਲਤ ਵਿੱਚ ਅੱਜ ਦੀਪਕ ਟੀਨੂ ਫਰਾਰ ਮਾਮਲੇ ਵਿੱਚ ਬਰਖਾਸਤ ਸੀਆਈਏ ਇੰਚਾਰਜ ਪ੍ਰਿਤਪਾਲ ਸਿੰਘ, ਦੀਪਕ ਟੀਨੂ, ਜਤਿੰਦਰ ਜੋਤੀ, ਕੁਲਦੀਪ ਕੋਹਲੀ ਅਤੇ ਸੁਨੀਲ ਲੋਹੀਆਂ ਸਮੇਤ 10 ਨਾਮਜ਼ਦ ਮੁਲਜ਼ਮਾਂ ਦੀ ਮਾਨਸਾ ਅਦਾਲਤ ਵਿੱਚ ਪੇਸ਼ੀ ਹੋਈ। ਬਰਖਾਸਤ ਸੀਆਈਏ ਇੰਚਾਰਜ ਪ੍ਰਿਤਪਾਲ ਸਿੰਘ ਜਤਿੰਦਰ ਜੋਤੀ ਅਤੇ ਕੁਲਦੀਪ ਕੋਹਲੀ ਵੀ ਅਦਾਲਤ ਦੇ ਵਿੱਚ ਪੇਸ਼ ਹੋਏ ਹਨ। ਜਾਣਕਾਰੀ ਅਨੁਸਾਰ ਬਰਖਾਸਤ ਸੀਆਈਏ ਇੰਚਾਰਜ ਪ੍ਰਿਤਪਾਲ ਸਿੰਘ ਵੱਲੋਂ ਚਲਾਨ ਦੀ ਕਾਪੀ ਵੀ ਅਦਾਲਤ ਵਿੱਚ ਲਈ ਗਈਹੈ। ਦੱਸਣਯੋਗ ਹੈ ਕਿ ਪ੍ਰਿਤਪਾਲ ਸਿੰਘ ਨੂੰ ਪੰਜਾਬ ਹਰਿਆਣਾ ਹਾਈਕੋਰਟ ਵੱਲੋਂ ਅਟੈਂਸ਼ਨ ਬੇਲ ਦਿੱਤੀ ਗਈ ਸੀ ਜੋ ਕਿ 11 ਜੁਲਾਈ 2014 ਨੂੰ ਬੇਲ ਡਿਸਮਿਸ ਕਰ ਦਿੱਤੀ ਗਈ। ਉੱਥੇ ਹੀ ਪੰਜਾਬ ਹਰਿਆਣਾ ਹਾਈ ਕੋਰਟ ਵੱਲੋਂ ਹੇਠਲੀ ਅਦਾਲਤ ਨੂੰ ਆਦੇਸ਼ ਜਾਰੀ ਕੀਤੇ ਗਏ ਹਨ ਕਿ ਇਸ ਕੇਸ ਦੀ ਛੇ ਮਹੀਨਿਆਂ ਦੇ ਅੰਦਰ-ਅੰਦਰ ਫੈਸਲਾ ਕੀਤਾ ਜਾਵੇ।