ਖਾਲੀ ਪਲੇਟਾਂ ਹੱਥਾਂ ਵਿੱਚ ਫੜ ਚੋਣ ਡਿਊਟੀ ਕਰਮਚਾਰੀਆਂ ਨੇ ਖੋਲੀ ਪ੍ਰਸ਼ਾਸਨ ਦੇ ਪ੍ਰਬੰਧਾਂ ਦੀ ਪੋਲ, ਦੇਖੋ ਵੀਡੀਓ... - workers got angry not getting food - WORKERS GOT ANGRY NOT GETTING FOOD
Published : May 31, 2024, 7:19 PM IST
ਲੋਕ ਸਭਾ ਹਲਕਾ ਖਡੂਰ ਸਾਹਿਬ ਡਿਊਟੀ ਦੌਰਾਨ ਪੁੱਜੇ ਚੋਣ ਅਮਲੇ ਵਿੱਚ ਕਈ ਕਰਮਚਾਰੀ ਅੱਤ ਦੀ ਪੈ ਰਹੀ ਗਰਮੀ ਵਿੱਚ ਕਾਫੀ ਪਰੇਸ਼ਾਨ ਹੁੰਦੇ ਹੋਏ ਦੇਖੇ ਗਏ। ਜਿਨ੍ਹਾਂ ਵੱਲੋਂ ਪ੍ਰਸ਼ਾਸਨ ਉੱਤੇ ਤਿੱਖੇ ਸਵਾਲ ਖੜੇ ਕੀਤੇ ਗਏ ਹਨ। ਜਿਸ ਦਾ ਵੱਡਾ ਕਾਰਨ ਹੈ ਕਿ ਪ੍ਰਸ਼ਾਸਨ ਵੱਲੋਂ ਜਿੱਥੇ ਪਾਣੀ ਅਤੇ ਖਾਣੇ ਦੇ ਪੁਖਤਾ ਪ੍ਰਬੰਧ ਕੀਤੇ ਜਾਣ ਦਾ ਦਾਅਵਾ ਕੀਤਾ ਜਾ ਰਿਹਾ ਸੀ। ਉੱਥੇ ਹੀ ਚੋਣ ਡਿਊਟੀ ਉੱਤੇ ਤਾਇਨਾਤ ਮੁਲਾਜ਼ਮਾਂ ਵੱਲੋਂ ਪ੍ਰਸ਼ਾਸਨ ਦੇ ਪ੍ਰਬੰਧਾਂ ਦੀ ਪੋਲ ਖੋਲਦੇ ਹੋਏ ਖਾਲੀ ਪਲੇਟਾਂ ਹੱਥ ਵਿੱਚ ਫੜ ਕੇ ਮੀਡੀਆ ਸਾਹਮਣੇ ਆਪਣੀਆਂ ਤਸਵੀਰਾਂ ਖਿਚਵਾਈਆਂ ਗਈਆਂ ਅਤੇ ਦੱਸਿਆ ਕੀ ਪ੍ਰਸ਼ਾਸਨ ਨੇ ਕਿਹਾ ਸੀ ਕਿ ਉਹਨਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਸਮੱਸਿਆ ਨਹੀਂ ਆਵੇਗੀ ਪਰ ਇੱਥੇ ਉਹਨਾਂ ਨੂੰ ਖਾਣਾ ਨਹੀਂ ਮਿਲ ਰਿਹਾ ਹੈ ਅਤੇ ਨਾ ਹੀ ਪੀਣ ਦੇ ਪਾਣੀ ਦੀ ਕੋਈ ਸੁਵਿਧਾ ਹੈ।