ਮੰਡੀਆਂ ਵਿੱਚ ਲਿਫਟਿੰਗ ਨਾ ਹੋਣ ਕਾਰਨ ਕਿਸਾਨ,ਮਜ਼ਦੂਰ ਅਤੇ ਵਪਾਰੀ ਪਰੇਸ਼ਾਨ - lack of lifting in the markets
Published : Apr 26, 2024, 7:11 PM IST
ਮਾਨਸਾ ਜ਼ਿਲ੍ਹੇ ਦੇ ਪਿੰਡ ਖਿਆਲਾ ਕਲਾਂ ਦੀ ਅਨਾਜ ਮੰਡੀ 'ਚ ਲਿਫਟਿੰਗ ਨਾ ਹੋਣ ਕਾਰਨ ਬੋਰੀਆਂ ਦੀ ਅੰਬਾਰ ਲੱਗੇ ਹੋਏ ਹਨ ਅਤੇ ਦੂਸਰੇ ਪਾਸੇ ਕਿਸਾਨਾਂ ਨੂੰ ਆਪਣੀ ਫਸਲ ਲਾਹੁਣ ਦੇ ਲਈ ਵੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਈ ਕਿਸਾਨ ਕਣਕ ਦੀ ਫਸਲ ਨੂੰ ਆਪਣੇ ਘਰਾਂ ਦੇ ਵਿੱਚ ਹੀ ਉਤਾਰ ਰਹੇ ਨੇ ਅਤੇ ਕਈ ਕਿਸਾਨਾਂ ਨੂੰ ਮਜਬੂਰੀ ਵਿੱਚ ਕੱਚੀ ਜਗ੍ਹਾ 'ਤੇ ਕਣਕ ਦੀ ਫਸਲ ਲਾਉਣੀ ਪੈ ਰਹੀ ਹੈ। ਮੰਡੀ ਦੇ ਵਿੱਚ ਲਿਫਟਿੰਗ ਨਾ ਹੋਣ ਦੇ ਚਲਦਿਆਂ ਜਿੱਥੇ ਕਿਸਾਨਾਂ, ਵਪਾਰੀਆਂ ਅਤੇ ਮਜ਼ਦੂਰਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉੱਥੇ ਹੀ ਕਿਸਾਨਾਂ ਨੇ ਕਿਹਾ ਹੈ ਕਿ ਲਿਫਟਿੰਗ ਨਾ ਹੋਣ ਕਾਰਨ ਕਈ ਦਿਨਾਂ ਤੋਂ ਮੰਡੀ ਦੇ ਵਿੱਚ ਕਣਕ ਲਾਉਣ ਤੋਂ ਵੀ ਪਰੇਸ਼ਾਨ ਨੇ, ਉਹਨਾਂ ਕਿਹਾ ਕਿ ਕੱਚੀ ਜਗ੍ਹਾ 'ਤੇ ਕਣਕ ਲਾਉਣੀ ਪੈ ਰਹੀ ਹੈ। ਜਿਸ ਕਾਰਨ ਉਹਨਾਂ ਦੀ ਕਣਕ ਖਰਾਬ ਹੋ ਰਹੀ ਹੈ ਅਤੇ ਦੂਸਰੇ ਪਾਸੇ ਕਈ ਕਈ ਦਿਨਾਂ ਤੋਂ ਕਿਸਾਨ ਵੀ ਮੰਡੀ ਦੇ ਵਿੱਚ ਬੈਠੇ ਹੋਏ ਨੇ ਕਿਸਾਨਾਂ ਨੇ ਕਿਹਾ ਕਿ ਇੱਕ ਪਾਸੇ ਸਰਕਾਰ ਦਾਅਵੇ ਕਰ ਰਹੀ ਹੈ ਕਿ ਮੰਡੀਆਂ ਦੇ ਵਿੱਚ ਕਿਸਾਨ ਨੂੰ ਰੁਲਣ ਨਹੀਂ ਦਿੱਤਾ ਜਾਵੇਗਾ ।