ਤਰਨ ਤਾਰਨ: ਨਸ਼ੇ ਦੇ ਸੌਦਾਗਰਾਂ ਤੇ ਨਸ਼ੇੜੀਆਂ ਨੇ ਸ਼ਮਸ਼ਾਨ ਘਾਟ ਵੀ ਨਹੀਂ ਛੱਡਿਆ, ਵੀਡੀਓ ਵਾਇਰਲ - DRUG SMUGGLERS
Published : Nov 11, 2024, 5:13 PM IST
ਤਰਨ ਤਾਰਨ ਦੇ ਵਿਧਾਨ ਸਭਾ ਹਲਕਾ ਪੱਟੀ ਦੇ ਪਿੰਡ ਲੋਹਕਾ ਵਿੱਚ ਨਸ਼ਾ ਸਮਗਲਰਾਂ ਵੱਲੋਂ ਸ਼ਮਸ਼ਾਨ ਘਾਟ ਅਤੇ ਪਿੰਡ ਦੀ ਖਾਲੀ ਜਗ੍ਹਾ ਵਿਖੇ ਨਸ਼ਾ ਕਰਨ ਅਤੇ ਵੇਚਣ ਦੀ ਵਾਇਰਲ ਵੀਡੀਓ ਸਾਹਮਣੇ ਆਈ ਹੈ। ਵੀਡੀਓ ਵਾਇਰਲ ਹੋਣ ਤੋਂ ਬਾਅਦ ਡੀ ਐਸ ਪੀ ਪੱਟੀ ਕਮਲਪ੍ਰੀਤ ਸਿੰਘ ਪੁਲਿਸ ਟੀਮ ਨੂੰ ਲੈ ਕੇ ਪਿੰਡ ਲੋਹਕਾ ਦੇ ਸ਼ਮਸ਼ਾਨ ਘਾਟ ਵਿੱਚ ਪਹੁੰਚੇ ਅਤੇ ਉਨ੍ਹਾਂ ਵੱਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਫਿਲਹਾਲ ਮੌਕੇ ਉੱਤੇ ਕੋਈ ਵੀ ਵਿਅਕਤੀ ਨਸ਼ਾ ਕਰਦਾ ਨਹੀਂ ਮਿਲਿਆ ਹੈ, ਫਿਰ ਵੀ ਪੁਲਿਸ ਵੱਲੋਂ ਨਸ਼ਾ ਕਰਨ ਵਾਲਿਆਂ ਦੀ ਪਛਾਣ ਵੀਡੀਓ ਤੋਂ ਕਰਵਾਈ ਗਈ। ਏਡੀਐਸਪੀ ਕਮਲਪ੍ਰੀਤ ਸਿੰਘ ਨੇ ਦੱਸਿਆ ਕਿ ਪੁਲਿਸ ਵੱਲੋਂ 10 ਬੰਦਿਆਂ ਦੀ ਪਛਾਣ ਕਰ ਲਈ ਗਈ ਹੈ, ਜਿਨ੍ਹਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਜਾ ਰਿਹਾ ਹੈ।