ਪਟਿਆਲਾ 'ਚ ਸ਼ਰਾਬ ਦੇ ਠੇਕਿਆਂ ਨੂੰ ਲੈਕੇ ਪ੍ਰਸ਼ਾਸਨ ਵੱਲੋਂ ਕੱਢੇ ਗਏ ਡਰਾਅ - Draws of liquor contracts - DRAWS OF LIQUOR CONTRACTS
Published : Mar 29, 2024, 7:28 PM IST
ਪਟਿਆਲਾ: ਪੰਜਾਬ ਵਿੱਚ ਜ਼ਿਲ੍ਹਾ ਪੱਧਰ ’ਤੇ ਠੇਕਿਆਂ ਨੂੰ ਨਿਲਾਮ ਕਰਨ ਲਈ ਡਰਾਅ ਕੱਢੇ ਗਏ ਹਨ। ਇਸ ਦੌਰਾਨ ਹੀ ਪਟਿਆਲਾ ਦੇ ਅਬਾਕਾਰੀ ਵਿਭਾਗ ਵੱਲੋਂ ਪਟਿਆਲਾ ਵਿੱਚ ਡਰਾਅ ਕੱਢੇ ਗਏ। ਇਸ ਮੌਕੇ ਬਲਿਹਾਰ ਸਿੰਘ ਨੇ ਦੱਸਿਆ ਕਿ ਅੱਜ ਸਰਕਾਰ ਵੱਲੋਂ ਨਿਰਪੱਖ ਤੌਰ ਠੇਕਿਆਂ ਦੀ ਨਿਲਾਮੀ ਲਈ ਡਰਾਅ ਕੱਢੇ ਗਏ ਅਤੇ ਇਹ ਡਰਾਅ ਐਕਸਾਈਜ਼ ਵਿਭਾਗ ਦੇ ਉੱਚ ਅਧਿਕਾਰੀਆਂ ਦੀ ਨਿਗਰਾਨੀ ਹੇਠ ਕੱਢੇ ਗਏ ਹਨ। ਉਹਨਾਂ ਅੱਗੇ ਦੱਸਿਆ ਕਿ 2064 ਤੋਂ ਵੱਧ ਅਰਜ਼ੀਆਂ ਪਟਿਆਲਾ ਅਤੇ 594 ਅਰਜ਼ੀਆਂ ਫਤਿਹਗੜ੍ਹ ਸਾਹਿਬ ਦੀਆਂ ਪੁੱਜੀਆਂ ਸਨ। ਉਨਾਂ ਨੇ ਐਕਸਾਈਜ਼ ਵਿਭਾਗ ਦੇ ਉੱਚ ਅਧਿਕਾਰੀਆਂ ਅਤੇ ਖਾਸ ਤੌਰ ਤੇ ਪੰਜਾਬ ਪੁਲਿਸ ਦਾ ਧੰਨਵਾਦ ਕੀਤਾ ਜਿਨਾਂ ਵੱਲੋਂ ਬੜੇ ਹੀ ਸੁਚੱਜੇ ਢੰਗ ਦੇ ਨਾਲ ਇਹ ਡਰਾਅ ਕਢਵਾਏ ਗਏ।