ਪੰਜਾਬ ਭਰ 'ਚ ਡਾਕਟਰਾਂ ਦੀ ਹੜਤਾਲ, 3 ਘੰਟੇ ਬੰਦ ਰੱਖੇ ਓਪੀਡੀ, ਖੱਜਲ ਹੋਏ ਮਰੀਜ਼ - Doctors strike across Punjab
Published : Sep 9, 2024, 3:59 PM IST
ਸ੍ਰੀ ਮੁਕਤਸਰ ਸਾਹਿਬ: ਅੱਜ ਪੰਜਾਬ ਭਰ ਦੇ ਡਾਕਟਰਾਂ ਵੱਲੋਂ ਓਪੀਡੀ ਬੰਦ ਕਰਕੇ ਹੜਤਾਲ ਕੀਤੀ ਗਈ। ਇਸ ਦੌਰਾਨ ਸ੍ਰੀ ਮੁਕਤਸਰ ਸਾਹਿਬ ਦੇ ਸਿਵਿਲ ਹਸਪਤਾਲ ਦੇ ਸਰਕਾਰੀ ਹਸਪਤਾਲ ਵਿਖੇ ਵੀ ਅੱਜ ਨੌ ਤੋਂ 11 ਵਜੇ ਤੱਕ ਓਪੀਡੀ ਬੰਦ ਰੱਖੀ ਗਈ। ਇਸ ਮੌਕੇ ਮਰੀਜ਼ਾਂ ਨੂੰ ਮੁਸ਼ਕਿਲ ਦਾ ਸਾਹਮਣਾ ਕਰਨਾ ਪਿਆ ਤੇ ਓਪੀਡੀ ਦੇ ਸਾਹਮਣੇ ਲੰਬੀਆਂ ਕਤਾਰਾਂ ਵੀ ਲੱਗੀਆਂ ਰਹੀਆਂ। ਉਥੇ ਹੀ ਇਸ ਮੌਕੇ ਸਿਵਲ ਹਸਪਤਾਲ ਦੇ ਐਸਐਮਓ ਰਾਹੁਲ ਜਿੰਦਲ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਸਾਡੀਆਂ ਜੋ ਮੰਗਾਂ ਸਨ ਉਹ ਅਜੇ ਤਕ ਪੂਰੀਆਂ ਨਹੀਂ ਹੋਈਆਂ। ਜਿਸ ਨੂੰ ਲੈ ਕੇ ਇਹ ਓਪੀਡੀ ਤਿੰਨ ਦਿਨ ਤੱਕ 9 ਵਜੇ ਤੋਂ 11 ਵਜੇ ਤੱਕ ਬੰਦ ਰੱਖੀ ਜਾਵੇਗੀ। ਰਾਹੁਲ ਜਿੰਦਲ ਨੇ ਕਿਹਾ ਕਿ ਜਿਸ ਤਰ੍ਹਾਂ ਦੇ ਨਾਲ ਹਸਪਤਾਲ ਦੇ ਵਿੱਚ ਡਾਕਟਰਾਂ ਦੇ ਨਾਲ ਘਟਨਾਵਾਂ ਹੋ ਰਹੀਆਂ ਹਨ। ਉਹਨਾਂ ਨੂੰ ਲੈ ਕੇ ਸਰਕਾਰੀ ਹਸਪਤਾਲਾਂ ਦੇ ਵਿੱਚ ਸਿਕਿਉਰਟੀ ਦਾ ਪ੍ਰਬੰਧ ਕੀਤਾ ਜਾਵੇ ਤੇ ਕਈ ਹੋਰ ਵੀ ਮੰਗਾਂ ਹਨ, ਜਿਨਾਂ ਨੂੰ ਲੈ ਕੇ ਓਪੀਡੀ ਬੰਦ ਕੀਤੀ ਗਈ ਹੈ। ਜਿੰਨਾ ਟਾਈਮ ਸਰਕਾਰ ਨਾਲ ਸਾਡੀ ਗੱਲਬਾਤ ਨਹੀਂ ਹੁੰਦੀ ਉਨਾਂ ਟਾਈਮ ਓਪੀਡੀ ਬੰਦ ਰੱਖੀ ਜਾਵੇਗੀ।