ਪੰਜਾਬ

punjab

ETV Bharat / videos

ਦੁਰਗਿਆਣਾ ਮੰਦਰ 'ਚ ਦੀਪਮਾਲਾ ਅਤੇ ਅਲੋਕਿਕ ਆਤਿਸ਼ਬਾਜ਼ੀ ਨੇ ਬੰਨ੍ਹਿਆ ਰੰਗ, ਵੇਖੋ ਵੀਡੀਓ - ਦੁਰਗਿਆਣਾ ਤੀਰਥ

By ETV Bharat Punjabi Team

Published : Jan 22, 2024, 9:21 PM IST

ਰਾਮ ਪ੍ਰਾਣ ਪ੍ਰਤਿਸ਼ਠਾ ਸਮਾਗਮ ਮੌਕੇ ਅੰਮ੍ਰਿਤਸਰ ਦੇ ਪਵਿੱਤਰ ਤੀਰਥ ਸਥਾਨ ਦੁਰਗਿਆਣਾ ਮੰਦਰ ਵਿੱਚ ਵੀ ਅੱਜ ਸ਼ਰਧਾਲੂਆਂ ਦੀ ਰੌਣਕ ਵੇਖਣ ਵਾਲੀ ਸੀ। ਅੱਜ ਸ਼ਾਮ ਨੂੰ ਮੰਦਰ ਵਿੱਚ ਪੁਜਾਰੀਆਂ ਵੱਲੋਂ ਪਹਿਲਾਂ ਆਰਤੀ ਕੀਤੀ ਗਈ ਅਤੇ ਬਾਅਦ ਵਿੱਚ ਢੋਲ ਦੀ ਥਾਪ ਉੱਤੇ ਵਾਨਰ ਸੈਨਾ ਦੇ ਰੂਪ ਵਿੱਚ ਭੰਗੜੇ ਵੀ ਪਾਏ ਗਏ। ਉਸ ਤੋਂ ਬਾਅਦ ਦੁਰਗਿਆਣਾ ਤੀਰਥ ਵਿੱਚ ਦੀਪ ਮਾਲਾ ਅਤੇ ਅਲੌਕਿਕ ਆਤਿਸ਼ਬਾਜ਼ੀ ਵੀ ਕੀਤੀ ਗਈ। ਇਹ ਮਨਮੋਹਕ ਨਜ਼ਾਰਾ ਵੇਖਣ ਵਾਲਾ ਸੀ, ਜਿਸ ਤਰ੍ਹਾਂ ਦਿਵਾਲੀ ਦੇ ਸਮੇਂ ਘਰਾਂ ਵਿੱਚ ਦੀਵੇ ਜਗਾ ਕੇ ਆਤਿਸ਼ਬਾਜ਼ੀ ਕੀਤੀ ਜਾਂਦੀ ਹੈ ਉਸੇ ਤਰ੍ਹਾਂ ਰਾਮ ਭਗਤਾਂ ਨੇ ਅੱਜ ਦੀ ਸ਼ਾਮ ਸ਼ਰਧਾ ਅਤੇ ਸਤਿਕਾਰ ਨਾਲ ਦਿਵਾਲੀ ਵਾਂਗ ਮਨਾਈ ਅਤੇ ਖੁਸ਼ੀਆਂ ਸਾਂਝੀਆਂ ਕੀਤੀਆਂ। 

ABOUT THE AUTHOR

...view details