ਪੰਜਾਬ

punjab

ਸੜਕ ਦੀ ਖ਼ਸਤਾ ਹਾਲਤ ਕਾਰਨ ਵਾਹਨ ਚਾਲਕ ਡਾਢੇ ਪਰੇਸ਼ਾਨ, ਸਥਾਨਕ ਪ੍ਰਸ਼ਾਸਨ ਨਹੀਂ ਦੇ ਰਿਹਾ ਕੋਈ ਧਿਆਨ - Bad condition of the road

By ETV Bharat Punjabi Team

Published : Jul 9, 2024, 10:52 PM IST

ਸੜਕ ਦੀ ਖ਼ਸਤਾ ਹਾਲਤ ਕਾਰਨ ਵਾਹਨ ਚਾਲਕ ਡਾਢੇ ਪਰੇਸ਼ਾਨ (ETV Bharat)

ਜ਼ਿਲ੍ਹਾ ਫ਼ਤਿਹਗੜ੍ਹ ਸਾਹਿਬ ਦੇ ਹਲਕਾ ਅਮਲੋਹ ਦੇ ਪਿੰਡ ਸ਼ਮਸਪੁਰ ਨੂੰ ਸ਼ਹਿਰ ਅਮਲੋਹ ਨਾਲ ਜੋੜਨ ਵਾਲੀ ਸੜਕ ਦੀ ਹਾਲਤ ਬਹੁਤ ਹੀ ਤਰਸਯੋਗ ਵੇਖਣ ਨੂੰ ਮਿਲਦੀ ਹੈ। ਦੱਸ ਦਈਏ ਕਿ ਸੜਕ 'ਚੋਂ ਲੁੱਕ, ਬਜਰੀ ਅਤੇ ਪੱਥਰ ਨਿਕਲ ਕੇ ਸੜਕ ਦੇ ਵਿਚਕਾਰ ਡੂੰਘੇ-ਡੂੰਘੇ ਖੱਡੇ ਪਏ ਹੋਏ ਹਨ, ਜਿਸ ਕਾਰਨ ਰਾਹਗੀਰਾਂ ਨੂੰ ਆਉਣ ਜਾਣ 'ਚ ਬਹੁਤ ਹੀ ਔਕੜਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਮੀਂਹ ਦੇ ਦਿਨਾਂ 'ਚ ਇਥੋਂ ਗੁਜ਼ਰਾਂ ਹੋਰ ਵੀ ਮੁਸ਼ਕਿਲ ਹੋ ਜਾਂਦਾ ਹੈ, ਕਿਉਂਕਿ ਸੜਕ 'ਚ ਪਏ ਹੋਏ ਡੂੰਘੇ ਖੱਡਿਆਂ 'ਚ ਮੀਂਹ ਦਾ ਗੰਦਾ ਪਾਣੀ ਭਰ ਜਾਂਦਾ ਹੈ। ਲੋਕਾਂ ਦਾ ਕਹਿਣਾ ਹੈ ਕਿ ਕਿਸੇ ਵੀ ਸਿਆਸੀ ਲੀਡਰ ਜਾਂ ਪ੍ਰਸ਼ਾਸਨਿਕ ਅਧਿਕਾਰੀ ਵੱਲੋਂ ਸੜਕ ਵੱਲ ਧਿਆਨ ਨਹੀਂ ਦਿੱਤਾ ਗਿਆ। ਉਹਨਾਂ ਮੰਗ ਕੀਤੀ ਕਿ ਸੜਕ ਦੀ ਹਾਲਤ ਨੂੰ ਜਲਦ ਸੁਧਾਰਿਆ ਜਾਵੇ ਤਾਂ ਜੋ ਸ਼ਹਿਰ ਆਉਣ ਜਾਣ ਵਿੱਚ ਕੋਈ ਮੁਸ਼ਕਿਲ ਦਾ ਸਾਹਮਣਾ ਨਾ ਕਰਨਾ ਪਵੇ। 

ABOUT THE AUTHOR

...view details