ਮੁਕਤਸਰ ਸਾਹਿਬ ਦੇ ਸੀਤਾ ਰੋਡ 'ਤੇ ਕਾਰ ਅਤੇ ਬਾਈਕ ਵਿਚਾਲੇ ਟੱਕਰ, ਦੋ ਦੀ ਦਰਦਨਾਕ ਮੌਤ - muktsar sahib sita road accident - MUKTSAR SAHIB SITA ROAD ACCIDENT
Published : May 6, 2024, 9:00 PM IST
ਮੁਕਤਸਰ ਸਾਹਿਬ: ਅਬੋਹਰ ਸੀਤੋ ਰੋਡ 'ਤੇ ਇੱਕ ਨਿੱਜੀ ਸਕੂਲ ਨੇੜੇ ਕਾਰ ਅਤੇ ਬਾਈਕ ਦੀ ਜ਼ਬਰਦਸਤ ਟੱਕਰ ਹੋ ਗਈ, ਜਿਸ 'ਚ ਬਾਈਕ ਸਵਾਰ ਦੋ ਨੌਜਵਾਨਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ ਅਤੇ ਮੌਕੇ 'ਤੇ ਪਹੁੰਚੀ ਰੋਡ ਸੇਫਟੀ ਫੋਰਸ ਦੀ ਟੀਮ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਅਬੋਹਰ ਦੇ ਸਰਕਾਰੀ ਹਸਪਤਾਲ ਮੁਰਦਾਘਰ 'ਚ ਵਿੱਚ ਰੱਖਿਆ ਅਤੇ ਇਸ ਦੀ ਸੂਚਨਾ ਥਾਣਾ ਸਦਰ ਨੂੰ ਦਿੱਤੀ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਦੋਵੇਂ ਮ੍ਰਿਤਕ ਕਿੱਲਿਆਂਵਾਲੀ ਦੇ ਰਹਿਣ ਵਾਲੇ ਹਨ। ਸੜਕ ਸੁਰੱਖਿਆ ਫੋਰਸ ਵੱਲੋਂ ਵਾਹਨ ਚਾਲਕ ਨੂੰ ਕਾਬੂ ਕਰ ਲਿਆ ਗਿਆ ਹੈ । ਇਸ ਤੋਂ ਇਲਾਵਾ ਹਾਦਸੇ ਸਬੰਧੀ ਸੂਚਨਾ ਮਿਲਦਿਆਂ ਹੀ ਪਿੰਡ ਵਿੱਚ ਸੋਗ ਦੀ ਲਹਿਰ ਫੈਲ ਗਈ ਹੈ।