ਪੰਜਾਬ

punjab

ETV Bharat / videos

ਬੀਐਸਐਫ ਅਤੇ ਪੰਜਾਬ ਪੁਲਿਸ ਨੇ ਵੱਖ-ਵੱਖ ਥਾਂ ਤੋਂ 2 ਪਿਸਟਲ ਕੀਤੇ ਬਰਾਮਦ, ਨਾਪਾਕ ਡਰੋਨ ਰਾਹੀਂ ਤਸਕਰੀ ਦਾ ਸ਼ੱਕ - Police recovered 2 pistols - POLICE RECOVERED 2 PISTOLS

By ETV Bharat Punjabi Team

Published : May 2, 2024, 8:00 AM IST

ਤਰਨ ਤਾਰਨ ਦੇ ਥਾਣਾ ਖਾਲੜਾ ਅਧੀਨ ਪੈਂਦੇ ਸਰਹੱਦੀ ਏਰੀਏ ਪਿੰਡ ਕਲਸੀਆਂ ਖੁਰਦ ਤੋਂ ਸਰਚ ਆਪਰੇਸ਼ਨ ਦੌਰਾਨ ਖੇਤਾਂ ਵਿੱਚੋਂ ਇੱਕ 9 ਐਮਐਮ ਪਿਸਟਲ ਬਰਾਮਦ ਕੀਤਾ ਹੈ। ਜਾਣਕਾਰੀ ਦਿੰਦਿਆਂ ਹੋਇਆਂ ਡੀਐਸਪੀ ਪ੍ਰੀਤਇੰਦਰ ਸਿੰਘ ਨੇ ਦੱਸਿਆ ਕਿ ਪੰਜਾਬ ਵਿੱਚ ਕਣਕ ਦੀ ਵਾਢੀ ਸਾਰੇ ਪਾਸੇ ਹੋ ਚੁੱਕੀ ਹੈ। ਇਸ ਦੌਰਾਨ ਤਸਕਰ ਪੰਜਾਬ ਦੀ ਹਾਲਾਤ ਖਰਾਬ ਕਰਨ ਲਈ ਕੋਝੀਆਂ ਹਰਕਤਾਂ ਕਰਦੇ ਰਹਿੰਦੇ ਹਨ ਪਰ ਇਸ ਵਿਰੁੱਧ ਪੰਜਾਬ ਪੁਲਿਸ ਅਤੇ ਬੀਐਸਐਫ ਪੂਰੀ ਤਰ੍ਹਾਂ ਚੌਕੰਨੀ  ਹੈ। ਖਾਲੜਾ ਪੁਲਿਸ ਨੂੰ ਵੱਡੀ ਸਫਲਤਾ ਹਾਸਿਲ ਹੋਈ ਜਦੋਂ ਪੁਲਿਸ ਨੂੰ ਸੂਚਨਾ ਮਿਲੀ ਪਿੰਡ ਕਲਸੀਆਂ ਦੇ ਖੇਤਾਂ ਵਿੱਚ ਇੱਕ ਪੀਲੀ ਰੰਗ ਦੀ ਟੇਪ ਲਪੇਟੀ ਕੋਈ ਚੀਜ਼ ਪੈਕਿੰਗ ਪਈ ਹੈ। ਜਿਸ ਨੂੰ ਸਰਚ ਓਪਰੇਸ਼ਨ ਦੌਰਾਨ ਚੈੱਕ ਕੀਤਾ ਗਿਆ ਤਾਂ ਉਸ ਵਿੱਚੋਂ 9 ਐਮ ਐਮ ਦਾ ਪਿਸਟਲ ਬਰਾਮਦ ਹੋਇਆ, ਜੋ ਮੇਡਨ ਆਸਟਰੀਆ ਪਾਇਆ ਗਿਆ। ਪੈਕਿੰਗ ਕੀਤੇ ਗਏ ਪੈਕਿਟ ਉੱਪਰ ਹੁਕ ਲੱਗੀ ਹੋਈ ਸੀ ਇਸ ਤੋਂ ਸਾਫ ਜਾਹਿਰ ਹੁੰਦਾ ਹੈ ਕਿ ਇਹ ਡਰੋਨ ਰਾਹੀਂ ਮੰਗਵਾਇਆ ਗਿਆ ਹੈ। ਡੀਐਸਪੀ ਨੇ ਦੱਸਿਆ ਕਿ ਇੱਕ ਵੱਖਰੇ ਪੱਤਰ ਰਾਹੀਂ ਜਾਣਕਾਰੀ ਦਿੰਦਿਆਂ ਹੋਇਆਂ ਬੀਐਸਐਫ ਨੇ ਇੱਕ ਨੌ ਐਮਐਮ ਦਾ ਪਿਸਟਲ ਹੋਰ ਬਰਾਮਦ ਕੀਤਾ ਹੈ। ਪੰਜਾਬ ਪੁਲਿਸ ਅਤੇ ਬੀਐਸਐਫ ਡਰੋਨ ਦੁਆਰਾ ਸੁੱਟੇ ਗਏ ਕਿਸੇ ਵੀ ਹੋਰ ਨਸ਼ੀਲੇ ਪਦਾਰਥ ਦੀ ਬਰਾਮਦਗੀ ਲਈ ਸਰਚ ਆਪ੍ਰੇਸ਼ਨ ਕਰ ਰਹੇ ਹਨ।

ABOUT THE AUTHOR

...view details