ਇਨਸਾਨੀਅਤ ਸ਼ਰਮਸਾਰ ! ਟੋਏ ਵਿੱਚ ਜ਼ਿੰਦਾ ਦੱਬਣ ਕਾਰਨ ਫੁੱਲਿਆ ਸਰੀਰ, ਹੋਈ ਮੌਤ - child was buried in pit and killed - CHILD WAS BURIED IN PIT AND KILLED
Published : Jun 27, 2024, 7:10 PM IST
ਸ੍ਰੀ ਮੁਕਤਸਰ ਸਾਹਿਬ : ਕੋਈ ਸਮਾਂ ਸੀ ਜਦੋਂ ਪਿੰਡਾਂ ਵਿੱਚ ਸਰਕਸ ਵਾਲੇ ਆਇਆ ਕਰਦੇ ਸਨ ਅਤੇ ਤਰ੍ਹਾਂ-ਤਰ੍ਹਾਂ ਦੇ ਜੌਹਰ ਕਰਕੇ ਵਿਖਾਇਆ ਕਰਦੇ ਸਨ, ਕਈ ਜੌਹਰ ਅਜਿਹੇ ਹੁੰਦੇ ਸਨ ਜਿਨ੍ਹਾਂ ਵਿੱਚ ਕਿਸੇ ਇਨਸਾਨ ਦੀ ਮੌਤ ਹੋਣ ਦਾ ਖਤਰਾ ਹੁੰਦਾ ਸੀ, ਹੁਣ ਇੱਕ ਤਾਜ਼ਾ ਮਾਮਲਾ ਸਾਹਮਣੇ ਆਇਆ ਹੈ, ਜੋ ਕਿ ਸਰਕਸ ਨਾਲ ਸੰਬੰਧਿਤ ਹੈ, ਜਿਸ ਨੂੰ ਸੁਣ ਕੇ ਕੋਈ ਵੀ ਸਹਿਜ ਨਹੀਂ ਰਹਿ ਪਾਏਗਾ। ਦਰਅਸਲ, ਜ਼ਿਲ੍ਹਾ ਮੁਕਤਸਰ ਦੇ ਪਿੰਡ ਥਾਂਦੇਵਾਲਾ ਦੇ ਇੱਕ ਨੌਜਵਾਨ ਦੀ ਸਰਕਸ ਦੇ ਈਵੈਂਟ ਕਰਨ ਨਾਲ ਮੌਤ ਹੋ ਗਈ। ਮੀਡੀਆ ਰਿਪੋਰਟਾਂ ਮੁਤਾਬਕ ਨੌਜਵਾਨ ਦਿਮਾਗ ਤੋਂ ਸਾਧਾਰਨ ਸੀ, ਜੋ ਪਿਛਲੇ ਡੇਢ ਮਹੀਨੇ ਤੋਂ ਸਰਕਸ ਵਾਲਿਆਂ ਨਾਲ ਜਾਂਦਾ ਸੀ ਅਤੇ ਪਿਛਲੇ ਇੱਕ ਈਵੈਂਟ (ਜਿਸ ਵਿੱਚ ਉਸ ਨੂੰ 24 ਘੰਟੇ ਲਈ ਜ਼ਿੰਦਾ ਟੋਏ ਵਿੱਚ ਦੱਬ ਦਿੱਤਾ ਗਿਆ) ਵਿੱਚ ਉਸ ਦੀ ਮੌਤ ਹੋ ਗਈ। ਪੁਲਿਸ ਇਸ ਮਾਮਲੇ ਉਤੇ ਐਕਸ਼ਨ ਲੈ ਰਹੀ ਹੈ।