ਹੀਟ ਸਟ੍ਰੋਕ ਨੇ ਲਈ ਸ਼ਖ਼ਸ ਦੀ ਜਾਨ; ਤਿੰਨ ਘੰਟਿਆਂ ਤੱਕ ਮੌਤ ਮਗਰੋਂ ਸੜਕ 'ਤੇ ਪਈ ਰਹੀ ਲਾਸ਼, ਲੋਕ ਬਣਾਉਂਦੇ ਰਹੇ ਵੀਡੀਓ - person died due to heat stroke - PERSON DIED DUE TO HEAT STROKE
Published : Jun 20, 2024, 7:29 AM IST
ਫ਼ਰੀਦਕੋਟ ਵਿੱਚ ਅੱਤ ਦੀ ਗਰਮੀ ਕਾਰਨ ਇੱਕ ਵਿਅਕਤੀ ਦੀ ਮੌਤ ਹੋ ਗਈ। ਰਿਕਸ਼ਾ ਰੇਹੜੀ ਉੱਤੇ ਕਬਾੜ ਇਕੱਠਾ ਕਰਕੇ ਵੇਚਣ ਵਾਲਾ ਇਹ ਵਿਅਕਤੀ ਗਰਮੀ ਦੇ ਚਲਦੇ ਹੀਟ ਸਟ੍ਰੋਕ ਕੀਰਣ ਬੇਹੋਸ਼ ਹੋਕੇ ਰਿਕਸ਼ਾ ਤੋਂ ਡਿੱਗ ਪਿਆ, ਜਿਸ ਦੀ ਬਾਅਦ ਵਿੱਚ ਮੌਤ ਹੋ ਗਈ। ਹੈਰਾਨੀ ਦੀ ਗੱਲ ਹੈ ਕਿ ਕਰੀਬ ਤਿੰਨ ਘੰਟੇ ਤੱਕ ਇਹ ਵਿਅਕਤੀ ਜਮੀਨ ਉੱਤੇ ਪਿਆ ਰਿਹਾ, ਪਰ ਲੋਕ ਉਸ ਨੂੰ ਨਸ਼ੇੜੀ ਸਮਝ ਕੇ ਵੀਡੀਓ ਬਣਾਉਦੇ ਰਹੇ। ਕਿਸੇ ਨੇ ਵੀ ਉਸ ਦੀ ਮਦਦ ਨਹੀਂ ਕੀਤੀ। ਰਾਹਗੀਰਾਂ ਵਿੱਚੋਂ ਜਦੋਂ ਇੱਕ ਲੜਕੇ ਨੇ ਉਸ ਨੂੰ ਦੇਖਿਆ, ਤਾਂ ਉਸ ਸਮੇ ਉਸ ਦੀ ਨਬਜ਼ ਨਹੀਂ ਚੱਲ ਰਹੀ ਸੀ, ਜਿਸ ਤੋ ਬਾਅਦ ਉਸ ਦੇ ਪਰਿਵਾਰ ਦਾ ਪਤਾ ਕਰ ਸੂਚਨਾ ਦਿੱਤੀ ਗਈ। ਨਾਲ ਹੀ ਐਬੂਲੈਂਸ ਨੂੰ ਕਾਲ ਕਰਕੇ ਸੱਦਿਆ ਗਿਆ। ਮੌਕੇ ਉੱਤੇ ਪੁੱਜੀ ਪੁਲਿਸ ਵੱਲੋਂ ਲਾਸ਼ ਨੂੰ ਪਰਿਵਾਰ ਤੱਕ ਪਹੁੰਚਾਇਆ ਗਿਆ।