ਕਾਂਗਰਸ ਆਗੂ ਰਾਜ ਕੁਮਾਰ ਵੇਰਕਾ ਦਾ ਸੀਐੱਮ ਮਾਨ 'ਤੇ ਤੰਜ, ਕਿਹਾ- ਮੂੰਗੀ ਦੀ ਫਲ ਉੱਤੇ MSP ਦੇਣ ਤੋਂ ਭੱਜੀ ਸਰਕਾਰ, ਕਿਸਾਨਾਂ ਨਾਲ ਕੀਤਾ ਧੋਖਾ - Verka made political attacks - VERKA MADE POLITICAL ATTACKS
Published : Jul 20, 2024, 8:34 AM IST
ਅੰਮ੍ਰਿਤਸਰ ਵਿੱਚ ਕਾਂਗਰਸ ਆਗੂ ਅਤੇ ਸਾਬਕਾ ਕੈਬਨਿਟ ਮੰਤਰੀ ਡਾਕਟਰ ਰਾਜ ਕੁਮਾਰ ਵੇਰਕਾ ਨੇ ਪੰਜਾਬ ਸਰਕਾਰ ਉੱਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਸੂਬਾ ਸਰਕਾਰ ਝੂਠ ਦਾ ਪੁਲੰਦਾ ਹੈ ਅਤੇ ਸਰਕਾਰ ਨੇ ਕਿਸਾਨਾਂ ਨਾਲ ਧੋਖਾ ਕੀਤਾ ਹੈ। ਉਨ੍ਹਾਂ ਆਖਿਆ ਕਿ ਮੁੱਖ ਮੰਤਰੀ ਕਹਿੰਦੇ ਹਨ ਕਿ ਮੂੰਗੀ ਦੀ ਫਸਲ ਉੱਤੇ ਐਮਐਸਪੀ ਨਹੀਂ ਦਿੱਤੀ ਜਾ ਸਕਦੀ ਕਿਉਂਕਿ ਜਲਦਬਾਜ਼ੀ ਵਿੱਚ ਕਿਸਾਨਾਂ ਨੇ ਦਵਾਈਆਂ ਦਾ ਛਿੜਕਾਅ ਕਰਕੇ ਮੂੰਗੀ ਨੂੰ ਸਮੇਂ ਤੋਂ ਪਹਿਲਾਂ ਪਕਾਇਆ ਹੈ। ਵੇਰਕਾ ਨੇ ਕਿਹਾ ਕਿ ਪੰਜਾਬ ਸਰਕਾਰ ਅਤੇ ਮੁੱਖ ਮੰਤਰੀ ਭਗਵੰਤ ਮਾਨ ਆਪਣੀਆਂ ਨਕਾਮੀਆਂ ਨੂੰ ਛੁਪਾਉਣ ਲਈ ਹੁਣ ਦੇਸ਼ ਦਾ ਢਿੱਡ ਭਰਨ ਵਾਲੇ ਕਿਸਾਨਾਂ ਨੂੰ ਵੀ ਬਦਨਾਮ ਕਰਨ ਉੱਤੇ ਆ ਗਏ ਹਨ। ਵੇਰਕਾ ਨੇ ਆਖਿਆ ਕਿ ਕਿਸਾਨਾਂ ਨੂੰ ਸੀਐੱਮ ਮਾਨ ਦਾ ਘਿਰਾਓ ਕਰਨਾ ਚਾਹੀਦਾ ਹੈ।