ਸੰਗਰੂਰ 'ਚ ਟਿਕਟ ਮਿਲਣ ਤੋਂ ਬਾਅਦ ਭਾਜਪਾ ਦੇ ਉਮੀਦਵਾਰ ਅਰਵਿੰਦ ਖੰਨਾ ਵੱਡੇ ਇਕੱਠ ਦੇ ਨਾਲ ਪਹੁੰਚੇ ਭਾਜਪਾ ਦੇ ਮੁੱਖ ਦਫਤਰ - BJP candidate Arvind Khanna - BJP CANDIDATE ARVIND KHANNA
Published : May 10, 2024, 4:55 PM IST
ਭਾਜਪਾ ਦੇ ਉਮੀਦਵਾਰ ਅਰਵਿੰਦ ਖੰਨਾ ਨੇ ਵੱਡੇ ਇਕੱਠ ਦੇ ਨਾਲ ਸੰਗਰੂਰ ਦੇ ਵਿੱਚ ਐਂਟਰੀ ਕੀਤੀ। ਉੱਥੇ ਹੀ ਸੈਂਕੜਿਆਂ ਦੀ ਗਿਣਤੀ ਵਿੱਚ ਵਰਕਰ ਦੇ ਇਕੱਠ ਦੇ ਨਾਲ ਉਨ੍ਹਾਂ ਨੇ ਸੰਗਰੂਰ ਦੇ ਵਿੱਚ ਆ ਕੇ ਲੋਕਾਂ ਨੂੰ ਸੰਬੋਧਨ ਕੀਤਾ। ਇਸ ਦੇ ਨਾਲ ਹੀ ਉਨ੍ਹਾਂ ਨੇ ਦਫਤਰ ਪਹੁੰਚ ਕੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਅੱਜ ਸੰਗਰੂਰ ਦੇ ਵਿੱਚ ਭਾਜਪਾ ਨੂੰ ਲੈ ਕੇ ਇੱਕ ਵੱਡੀ ਲਹਿਰ ਹੈ ਅਤੇ ਉਹ ਪਾਰਟੀ ਦਾ ਧੰਨਵਾਦ ਕਰਦੇ ਹਨ ਕਿ ਉਹਨਾਂ ਨੂੰ ਉਮੀਦਵਾਰ ਦੇ ਰੂਪ ਦੇ ਵਿੱਚ ਚੁਣਿਆ। ਉਹ ਪੂਰੀ ਕੋਸ਼ਿਸ਼ ਕਰਨਗੇ ਕਿ ਸੰਗਰੂਰ ਤੋਂ ਮੈਂਬਰ ਪਾਰਲੀਮੈਂਟ ਦੀ ਜਿੱਤ ਉਹ ਯਕੀਨੀ ਕਰਨ ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਅੱਜ ਉਹ ਵਰਕਰ ਮੀਟਿੰਗ ਸ਼ੁਰੂ ਕਰ ਰਹੇ ਹਨ। ਸਮੇਂ ਦੀ ਪਾਬੰਦੀ ਦੇ ਨਾਲ ਉਹ ਹਰ ਇੱਕ ਪਿੰਡ ਦੇ ਵਿੱਚ ਜਾ ਕੇ ਆਪਣੇ ਵਿਚਾਰ ਰੱਖਣਗੇ। ਜੋ ਭਾਜਪਾ ਸਰਕਾਰ ਨੇ ਭਾਰਤ ਵਿੱਚ ਹੁਣ ਤੱਕ ਵਿਕਾਸ ਦਾ ਕੰਮ ਕੀਤਾ ਹੈ, ਉਸ ਦੀ ਚਰਚਾ ਕਰਨਗੇ।