"ਜੇ ਭਾਜਪਾ-ਅਕਾਲੀ ਦਾ ਸਮਝੌਤਾ ਹੁੰਦਾ, ਤਾਂ 740 ਕਿਸਾਨਾਂ ਦੀ ਸ਼ਹੀਦਤ ਦੇਣਾ ਪਵੇਗਾ ਹਿਸਾਬ" - Akali BJP Alliance
Published : Mar 21, 2024, 1:26 PM IST
ਪੰਜਾਬ ਵਿੱਚ ਲੋਕ ਸਭਾ ਚੋਣਾਂ ਨੂੰ ਲੈ ਕੇ ਹੁਣ ਸਿਆਸੀ ਗਲਿਆਰਾ ਲਗਾਤਾਰ ਹੀ ਭੱਖਦਾ ਹੋਇਆ ਨਜ਼ਰ ਆ ਰਿਹਾ ਹੈ। ਆਮ ਆਦਮੀ ਪਾਰਟੀ ਵੱਲੋਂ ਲਗਾਤਾਰ ਹੀ ਹੁਣ ਹੰਗਾਮੀ ਮੀਟਿੰਗਾਂ ਵੀ ਕੀਤੀਆਂ ਜਾ ਰਹੀਆਂ ਹਨ। ਬੁੱਧਵਾਰ ਨੂੰ ਅੰਮ੍ਰਿਤਸਰ ਦੇ ਸੁਲਤਾਨਵਿੰਡ ਇਲਾਕੇ ਵਿੱਚ ਵੀ ਆਮ ਆਦਮੀ ਪਾਰਟੀ ਵੱਲੋਂ ਇੱਕ ਵਿਸ਼ਾਲ ਰੈਲੀ ਨੂੰ ਸੰਬੋਧਨ ਕੀਤਾ ਗਿਆ ਅਤੇ ਇਸ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਕੁਲਦੀਪ ਸਿੰਘ ਧਾਲੀਵਾਲ ਮੁਖ ਤੌਰ ਉੱਤੇ ਪਹੁੰਚੇ, ਜਿੱਥੇ ਕਿ ਉਨ੍ਹਾਂ ਦੇ ਵੱਲੋਂ ਭਾਰਤੀ ਜਨਤਾ ਪਾਰਟੀ ਅਤੇ ਅਕਾਲੀ ਦਲ ਉੱਤੇ ਜੰਮ ਕੇ ਸ਼ਬਦੀ ਹਮਲੇ ਕੀਤੇ ਗਏ। ਉਨ੍ਹਾਂ ਕਿਹਾ ਕਿ ਜੇਕਰ ਭਾਰਤੀ ਜਨਤਾ ਪਾਰਟੀ ਅਤੇ ਅਕਾਲੀ ਦਲ ਦਾ ਸਮਝੌਤਾ ਹੁੰਦਾ ਹੈ, ਤਾਂ 740 ਕਿਸਾਨਾਂ ਦੇ ਸ਼ਹੀਦਾਂ ਦੀ ਹਿਸਾਬ ਦੇਣਾ ਪਵੇਗਾ। ਉਥੇ ਹੀ ਉਨ੍ਹਾਂ ਵੱਲੋਂ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲੇ ਦੇ ਪਿਤਾ ਨੂੰ ਭੇਜੇ ਗਏ ਕੇਂਦਰ ਸਰਕਾਰ ਵੱਲੋਂ ਸੰਮਨ ਉੱਤੇ ਬੋਲਦੇ ਹੋਏ ਕਰੜੇ ਸ਼ਬਦਾਂ ਵਿੱਚ ਨਿੰਦਾ ਕੀਤੀ ਹੈ।